ਕੈਪਟਨ ਅਮਰਿੰਦਰ ਨੇ ਭਾਰਤੀ ਜੇਲ੍ਹਾਂ ਵਿੱਚ ਬੰਦ ਬੇਕਸੂਰ ਸਿੱਖ ਨੌਜਵਾਨਾਂ ਨੂੰ ਵਾਪਿਸ ਲਿਆਉਣ ਦਾ ਵਾਅਦਾ ਕੀਤਾ ਪੰਜਾਬ ਵਿੱਚ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਸੱਦਾ ਦਿੱਤਾ

ਕੋਟਕਪੂਰਾ, 2 ਫਰਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚੋਣ ਪ੍ਰਚਾਰ ਦੇ ਆਖਿਰੀ ਪੜਾਅ ਦੀ ਸ਼ੁਰੂਆਤ ਅੱਜ ਕੋਟਕਪੂਰਾ ਤੋਂ ਕੀਤੀ, ਜਿਥੇ ਉਨ੍ਹਾਂ ਨੇ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾਏ ਰੱਖਣ ਦਾ ਸੱਦਾ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਬੰਦ               ਬੇਕਸੂਰ ਸਿੱਖ ਨੌਜ਼ਵਾਨਾਂ ਨੂੰ ਪੰਜਾਬ ਅੰਦਰ ਵਾਪਿਸ ਲਿਆਉਣਗੇ|
ਇਥੇ ਪੁਰਾਣੀ ਦਾਣਾ ਮੰਡੀ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ ਨੇ ਹਿੰਸਾ ਵਿੱਚ ਆਪਣਾ ਭਰਾ ਖੋਹਿਆ ਹੈ|
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਬੜੀ ਮੁਸ਼ਕਿਲ ਨਾਲ ਅੱਤਵਾਦ ਦੇ ਦੌਰ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ, ਲੇਕਿਨ ਆਮ ਆਦਮੀ ਪਾਰਟੀ ਦੇ ਆਉਣ ਨਾਲ ਹਿੰਸਕ ਟਕਰਾਆਂ ਤੇ ਉਗਰਵਾਦ ਦੇ ਫਿਰ ਤੋਂ ਸਿਰ ਚੁੱਕਣ ਦਾ ਖਤਰਾ ਸੂਬੇ ਦੇ ਲੋਕਾਂ ਨੂੰ ਮੁੜ ਪ੍ਰੇਸ਼ਾਨ ਕਰਨ ਲੱਗਾ ਹੈ|
ਕੈਪਟਨ ਅਮਰਿੰਦਰ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਵੀ ਝੁਲਸਣ ਤੋਂ ਬੱਚਣਾ ਚਾਹੁੰਦੇ ਹਨ, ਤਾਂ ਅੱਗ ਨਾਲ ਖੇਡਣਾ ਬੰਦ ਕਰਨ|
ਉਨ੍ਹਾਂ ਨੇ ਕਿਹਾ ਕਿ ਆਪ ਵੱਲੋਂ ਸ਼ੁਰੂ ਕੀਤਾ ਗਿਆ ਰੁਝਾਨ ਪੰਜਾਬ ਲਈ ਬਹੁਤ ਜ਼ਿਆਦਾ ਖਤਰਨਾਕ ਹੈ| ਇਸ ਬਾਰੇ, ਕੈਪਟਨ ਅਮਰਿੰਦਰ ਨੇ               ਕੇਜਰੀਵਾਲ ਦੇ ਕੇ.ਸੀ.ਐਫ ਕਮਾਂਡ ਦੇ ਘਰੋਂ ਰੁੱਕਣ ਸਬੰਧੀ ਪੁੱਛੇ ਜਾਣ ਤੇ, ਆਪ ਆਗੂ ਮਨੀਸ਼ ਸਿਸੋਦੀਆ ਵੱਲੋਂ ਦਿੱਤੀ ਗਈ ਉਸ ਟਿੱਪਣੀ ਦਾ ਖੁਲਾਸਾ ਕੀਤਾ ਕਿ ਉਹ ਹਾਲੇ ਵੀ ਸਿੱਖ ਰਹੇ ਹਨ| ਜਿਸ ਤੇ, ਪੰਜਾਬ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਬੀਤੇ ਢਾਈ ਸਾਲਾਂ ਤੋਂ ਇਹ ਕੀ ਕਰ ਰਹੇ ਸਨ? ਅਜਿਹੇ ਗੈਰ ਤਜ਼ੁਰਬੇਕਾਰ ਆਗੂਆਂ ਨੂੰ ਪੰਜਾਬ ਵਰਗੇ ਸੰਵੇਦਨਸ਼ੀਲ ਸਰਹੱਦੀ ਸੂਬੇ ਦੀ ਕਮਾਂਡ ਨਹੀਂ ਸੌਂਪੀ ਜਾ ਸਕਦੀ|
ਕੈਪਟਨ ਅਮਰਿੰਦਰ ਨੇ ਬਾਦਲ ਅਗਵਾਈ ਵਾਲੀ ਸ੍ਰੋਅਦ ਭਾਜਪਾ ਸਰਕਾਰ ਵੱਲੋਂ ਪੰਜਾਬ ਅੰਦਰ ਪੈਦਾ ਕੀਤੇ ਗਏ ਮਾੜੇ ਹਾਲਾਤਾਂ ਤੇ ਚਿੰਤਾ ਪ੍ਰਗਟਾਈ ਅਤੇ ਹਿਕਾ ਕਿ ਇਨ੍ਹਾਂ ਦੇ ਸ਼ਾਸਨ ਵਿੱਚ ਸੂਬਾ ਹਰ ਮੋਰਚੇ ਉਪਰ ਪਿਛੜਿਆ ਹੈ|
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਸਾਰੀਆਂ ਝੂਠੀਆਂ ਐਫ.ਆਈ.ਆਰ ਰੱਦ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਦੇਸ਼ ਭਰ ਦੀਆਂ ਜੇਲ੍ਹਾਂ ਅੰਦਰ ਬੰਦ ਸਾਰਿਆਂ ਸਿੱਖ ਨੌਜਵਾਨਾਂ ਨੂੰ ਪੰਜਾਬ ਲਿਆਇਆ ਜਾਵੇਗਾ| ਉਨ੍ਹਾਂ ਨੇ ਦੋਨਾਂ, ਅਕਾਲੀਆਂ ਤੇ ਆਪ ਦੀ ਵੱਡੀ ਹਾਰ ਹੋਣ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਸ੍ਰੋਅਦ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ 10 ਤੋਂ ਵੱਧ ਸੀਟਾਂ ਨਹੀਂ ਮਿੱਲਣਗੀਆਂ|
ਉਨ੍ਹਾਂ ਨੇ ਸੂਬੇ ਦੇ ਲੋਕਾਂ ਦੇ                          ਚੇਹਰਿਆਂ ਤੋਂ ਗਾਇਬ ਹੋ ਚੁੱਕੀ ਮੁਸਕਾਨ ਨੂੰ ਵਾਪਿਸ ਲਿਆਉਣ ਦਾ ਵਾਅਦਾ ਕਰਦਿਆਂ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਦਾ ਵਚਨ ਵੀ ਦੁਹਰਾਇਆ| ਉਨ੍ਹਾਂ ਨੇ ਕਿਸੇ ਵੀ ਕੀਮਤ ਤੇ ਐਸ.ਵਾਈ.ਐਲ ਦਾ ਨਿਰਮਾਣ ਨਹੀਂ ਹੋਣ ਦੇਣ ਦਾ ਵਾਅਦਾ ਵੀ ਕੀਤਾ ਤੇ ਕਿਹਾ ਕਿ ਉਹ ਪੰਜਾਬ ਨੂੰ ਸੁੱਕਣ ਤੋਂ ਬਚਾਉਣ ਲਈ ਸੂਬੇ ਤੋਂ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦੇਣਗੇ, ਭਾਵੇਂ ਇਸ ਬਦਲੇ ਉਨ੍ਹਾਂ ਨੂੰ ਜੇਲ੍ਹ ਵੀ ਕਿਉਂ ਨਾ ਜਾਣਾ ਪਵੇ|

Leave a Reply

Your email address will not be published. Required fields are marked *