ਕੈਪਟਨ ਅਮਰਿੰਦਰ ਨੇ ਸ੍ਰੀ ਪਟਨਾ ਸਾਹਿਬ ਵਿੱਚ ਕੀਤੀ ਅਰਦਾਸ, ਸੰਗਤਾਂ ਵਿੱਚ ਕੀਤੀ ਲੰਗਰ ਦੀ ਸੇਵਾ

ਪਟਨਾ, 3 ਜਨਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੱਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਅੱਜ ਪਵਿੱਤਰ ਤਖਤ ਸ੍ਰੀ ਪਟਨਾ ਸਾਹਿਬ ਵਿੱਚ ਅਰਦਾਸ ਕੀਤੀ ਗਈ|
ਕੈਪਟਨ ਅਮਰਿੰਦਰ ਨੇ ਪਰਿਕ੍ਰਮਾ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ਅਰਦਾਸ ਵਿੱਚ ਹਿੱਸਾ ਲਿਆ| ਉਨ੍ਹਾਂ ਦਾ ਪ੍ਰਕਾਸ਼ ਉਤਸਵ ਜਸ਼ਨ ਕਮੇਟੀ ਦੇ ਚੇਅਰਮੈਨ ਵੱਲੋਂ ਵੀ ਸਵਾਗਤ ਕੀਤਾ ਗਿਆ|
ਇਸ ਮੌਕੇ ਸ੍ਰੀ ਪਟਨਾ ਸਾਹਿਬ, ਜਿਨ੍ਹਾਂ ਨੂੰ ਤਖਤ ਸ੍ਰੀ ਹਰਮੰਦਿਰ ਸਾਹਿਬ ਵੀ ਕਿਹਾ ਜਾਂਦਾ ਹੈ, ਦੇ ਹੈਡ ਗ੍ਰੰਥੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਇਕ ਸਿਰੋਪਾ ਤੇ ਸ਼ਾਲ ਭੇਂਟ ਕੀਤੇ|
ਬਾਅਦ ਵਿੱਚ ਕੈਪਟਨ ਅਮਰਿੰਦਰ ਇਤਿਹਾਸਿਕ ਗਾਂਧੀ ਮੈਦਾਨ ਵਿੱਚ ਪਵਿੱਤਰ ਧਾਰਮਿਕ ਅਸਥਾਨ ਦੇ ਸਮਾਨ ਸਰੂਪ ਵਿੱਚ ਵੀ ਗਏ| ਜਿਥੇ ਉਨ੍ਹਾਂ ਨੇ ਦੂਰ ਦੁਰਾਡੇ ਤੋਂ ਇਨ੍ਹਾਂ ਇਤਿਹਾਸਿਕ ਜਸ਼ਨਾਂ ਵਿੱਚ ਹਿੱਸਾ ਲੈਣ ਪਹੁੰਚੀਆਂ ਸੰਗਤਾਂ ਨਾਲ ਨਗਰ ਕੀਰਤਨ ਨੂੰ ਸੁਣਿਆ| ਉਨ੍ਹਾਂ ਨੇ ਖੁਦ ਲੰਗਰ ਪ੍ਰਸਾਦ ਖਾਣ ਤੋਂ ਪਹਿਲਾਂ ਲੰਗਰ ਦੀ ਸੇਵਾ ਵੀ ਕੀਤੀ|
ਉਨ੍ਹਾਂ ਨੂੰ ਗਾਂਧੀ ਮੈਦਾਨ ਦੇ ਲੰਗਰ ਸੇਵਾਦਾਰ ਵੱਲੋਂ ਵੀ ਇਕ ਸਿਰੋਪਾ          ਭੇਂਟ ਕੀਤਾ ਗਿਆ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਉਨ੍ਹਾਂ ਵਾਸਤੇ ਇਕ ਖੁਸ਼ੀ ਦਾ ਮੌਕਾ ਹੈ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਇਤਿਹਾਸ ਨੂੰ ਰੂਪ ਦੇਣ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਇਕ ਸੁਧਾਰਕ ਮੰਨਿਆ ਜਾਂਦਾ ਹੈ, ਜਿਹੜੇ ਨਾ ਸਿਰਫ ਇਕ ਧਰਮ ਗੁਰੂ, ਸਗੋਂ ਇਕ ਵਿਚਾਰਕ ਵੀ ਸਨ, ਜਿਨ੍ਹਾਂ ਦੇ ਵਿਚਾਰ ਧਰਮ ਤੇ ਜਾਤ ਦੀਆਂ ਸੀਮਾਵਾਂ ਪਾਰ ਫੈਲ੍ਹੇ ਹਨ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਸਿੱਖ ਵਿਚਾਰਧਾਰਾ ਦਾ ਇਕ ਅਹਿਮ ਹਿੱਸਾ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦਾ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਾਲਣ ਕੀਤਾ ਜਾਂਦਾ ਹੈ| ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਦਾ ਮੌਕੇ ਸਿੱਖਵਾਦ ਦੇ ਇਤਿਹਾਸ ਵਿੱਚ ਸੱਭ ਤੋਂ ਮਹੱਤਵਪੂਰਨ ਮੌਕਿਆਂ ਵਿੱਚੋਂ ਇਕ ਹੈ|
ਗਾਂਧੀ ਮੈਦਾਨ ਵਿੱਚ ਮੌਜ਼ੂਦਗੀ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਜ਼ਦੀਕੀ ਸਬੰਧਾਂ ਬਾਰੇ ਦੱਸਿਆ| ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਉਨ੍ਹਾਂ ਦੇ ਪਰਿਵਾਰ ਨੂੰ ਭੇਜਿਆ ਗਿਆ ਸੀ| ਸ੍ਰੀ ਦਮਦਮਾ ਸਾਹਿਬ ਤੋਂ ਇਕ ਵਾਰ ਫਿਰ ਉਨ੍ਹਾਂ ਦੇ ਪਰਿਵਾਰ ਨੂੰ ਹੁਕਮਨਾਮੇ ਸਮੇਤ 11 ਹਥਿਆਰ ਭੇਜੇ ਗਏ ਸਨ, ਜਿਹੜੇ ਹਾਲੇ ਵੀ ਉਨ੍ਹਾਂ ਦੇ ਪਟਿਆਲਾ ਨਿਵਾਸ ਵਿੱਚ ਸੁਸ਼ੋਭਿਤ ਹਨ|
ਇਸ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਜਸ਼ਨਾਂ ਦੀ ਸਫਲਤਾ ਲਈ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਕੈਪਟਨ ਅਮਰਿੰਦਰ ਨੇ ਸ਼ਲਾਘਾ ਕੀਤੀ| ਉਨ੍ਹਾਂ ਨੇ ਕਿਹਾ ਕਿ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਸ਼ਹਿਰ ਵਿੱਚ ਪਹੁੰਚਣ ਵਾਲੇ ਲੱਖਾਂ ਸੰਗਤਾਂ ਲਈ ਇਸ ਮੌਕੇ ਨੂੰ ਯਾਦਗਾਰ ਬਣਾਉਣ ਵਾਸਤੇ ਕੋਈ ਵੀ ਮੌਕਾ ਨਹੀਂ ਛੱਡਿਆ ਗਿਆ ਪ੍ਰਤੀਤ ਹੁੰਦਾ ਹੈ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੰਜਾਬ ਮਾਮਲਿਆਂ ਲਈ ਏ.ਆਈ.ਸੀ.ਸੀ ਇੰਚਾਰਜ਼ ਆਸ਼ਾ ਕੁਮਾਰੀ ਤੋਂ ਇਲਾਵਾ, ਉਨ੍ਹਾਂ ਦੇ ਦੋਤਰੇ ਨਿਰਵਾਨ ਸਿੰਘ, ਨਜ਼ਦੀਕੀ ਬੀ.ਆਈ.ਐਸ ਚਾਹਲ ਅਤੇ ਕਰਨ ਸੇਖੋਂ, ਓ.ਐਸ.ਡੀ ਸਮੇਤ ਬਿਹਾਰ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕਾਂ ਸਮੇਤ ਬਿਹਾਰ ਕਾਂਗਰਸ ਦੇ ਪ੍ਰਧਾਨ ਤੇ ਸਿੱਖਿਆ ਅਤੇ ਆਈ.ਟੀ ਮੰਤਰੀ ਡਾ. ਅਸ਼ੋਕ ਚੌਧਰੀ, ਬਿਹਾਰ ਦੇ ਮਾਲ ਅਤੇ ਭੂਮੀ ਸੁਧਾਰ ਮੰਤਰੀ ਮਦਨ ਮੋਹਨ ਝਾ, ਸਾਂਸਦ ਸ਼ਕੀਲ ਅਹਿਮਦ, ਬਿਹਾਰ ਦੇ ਪਸ਼ੂ ਪਾਲਣ ਮੰਤਰੀ ਅਵਧੇਸ਼ ਕੁਮਾਰ ਅਤੇ ਬਿਹਾਰ ਕਾਂਗਰਸ ਦੀ ਵਿਧਾਇਕ ਭਾਵਨਾ ਝਾ ਵੀ ਮੌਜ਼ੂਦ ਰਹੇ|

Leave a Reply

Your email address will not be published. Required fields are marked *