ਕੈਪਟਨ ਅਮਰਿੰਦਰ ਸਿੰਘ ਅੱਗੇ ਪੰਜਾਬ ਵਿੱਚ ਨਹੀਂ ਚੱਲ ਸਕਿਆ ਮੋਦੀ ਦਾ ਅਸਰ : ਗਰਚਾ

ਖਰੜ, 24 ਮਈ (ਸ.ਬ.) ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦਾ ਕੈਪਟਨ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਹੈ| ਉਨ੍ਹਾਂ ਦੇ ਸਾਹਮਣੇ ਪੰਜਾਬ ਵਿਚ ਮੋਦੀ ਦਾ ਅਸਰ ਨਹੀਂ ਚੱਲ ਸਕਿਆ ਅਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਵਿਚ ਦੇ ਹੱਕ ਵਿਚ ਫਤਵਾ ਦਿੱਤਾ| ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਇਹ ਵਿਚਾਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੀ ਜਿੱਤ ਉਪਰੰਤ ਪ੍ਰਗਟ ਕੀਤੇ|
ਉਨ੍ਹਾਂ ਕਿਹਾ ਕਿ ਸ੍ਰੀ ਮੁਨੀਸ਼ ਤਿਵਾੜੀ ਦੀ ਇਸ ਸ਼ਾਨਦਾਰ ਜਿੱਤ ਨੇ ਉਨ੍ਹਾਂ ਵਿਰੋਧੀ ਉਮੀਦਵਾਰਾਂ ਦੇ ਮੂੰਹ ਵੀ ਬੰਦ ਕਰ ਦਿੱਤੇ ਹਨ ਜਿਹੜੇ ਉਨ੍ਹਾਂ ਨੂੰ ਬਾਹਰੀ ਉਮੀਦਵਾਰ ਦੱਸ ਕੇ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ|
ਇਸ ਮੌਕੇ ਭਾਗ ਸਿੰਘ ਸਰਪੰਚ ਜੈਅੰਤੀ ਮਾਜਰੀ, ਮੁਹੰਮਦ ਸਦੀਕ, ਰਵਿੰਦਰ ਸਿੰਘ ਰਵੀ, ਪੀ.ਪੀ. ਸਿੰਘ, ਗੁਰਦੇਵ ਸਿੰਘ ਵੇਰਕਾ, ਗੁਰਿੰਦਰ ਸਿੰਘ ਮੁੰਧੋਂ, ਹਰਜੀਤ ਸਿੰਘ ਗੰਜਾ, ਪ੍ਰਿਤਪਾਲ ਸਿੰਘ ਢਿੱਲੋਂ, ਮਨਜੀਤ ਸਿੰਘ ਕੰਬੋਜ਼, ਸਤਬੀਰ ਸਿੰਘ, ਸਨਵੀਰ ਬੈਨੀਪਾਲ, ਹਰਿੰਦਰ ਸਿੰਘ ਬਰੌਲੀ, ਡਾ. ਪਰਮਜੀਤ ਸਿੰਘ, ਪੀਟਰ ਮਸੀਹ, ਸੋਹਣ ਲਾਲ, ਹਰਿੰਦਰ ਸ਼ਰਮਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *