ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਸਦਕਾ ਬੀਬੀ ਗਰਚਾ ਦੀ ਕਾਂਗਰਸ ਵਿਚ ਮੁੜ ਬਹਾਲੀ, ਸ੍ਰ. ਲਾਲ ਸਿੰਘ ਨੇ ਬੀਬੀ ਗਰਚਾ ਨੂੰ ਸਿਰੋਪਾ ਦੇ ਕੇ ਪਾਰਟੀ ਵਿਚ ਕੀਤਾ ਬਹਾਲ

ਖਰੜ, 22 ਮਈ ( ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਸਦਕਾ ਬੀਬੀ ਲਖਵਿੰਦਰ ਕੌਰ ਗਰਚਾ ਨੂੰ ਕਾਂਗਰਸ ਪਾਰਟੀ ਵਿਚ ਮੁੜ ਬਹਾਲ ਕਰ ਦਿੱਤਾ ਗਿਆ ਹੈ| ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਦੀ ਚੋਣ ਕਮੇਟੀ ਦੇ ਇੰਚਾਰਜ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਸ੍ਰ. ਲਾਲ ਸਿੰਘ ਵੱਲੋਂ ਬੀਬੀ ਗਰਚਾ ਨੂੰ ਸਿਰੋਪਾ ਭੇਂਟ ਕਰਕੇ ਪਾਰਟੀ ਵਿਚ ਮੁੜ ਬਹਾਲੀ ਕੀਤੀ ਗਈ| ਜਿਕਰਯੋਗ ਹੈ ਕਿ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾ ਮੈਕੇ ਬੀਬੀ ਗਰਚਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਦੋਸ਼ ਹੇਠ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਅੱਜ ਉਹਨਾਂ ਦੀ ਮੁੜ ਬਹਾਲੀ ਹੋਣ ਨਾਲ ਹਲਕਾ ਖਰੜ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ|
ਬੀਬੀ ਗਰਚਾ ਨੇ ਪਾਰਟੀ ਵਿਚ ਆਪਣੀ ਮੁੜ ਬਹਾਲੀ ਮੌਕੇ ਕਿਹਾ ਕਿ ਉਹ ਹਲਕਾ ਖਰੜ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਣਗੇ| ਇੱਥੇ ਇਹ ਜਿਕਰਯੋਗ ਹੈ ਕਿ ਬੀਬੀ ਗਰਚਾ ਨੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਨੀਸ਼ ਤਿਵਾੜੀ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਪੂਰਾ ਯੋਗਦਾਨ ਪਾਇਆ ਅਤੇ ਹਲਕਾ ਖਰੜ ਵਿਚ ਸ੍ਰੀ ਤਿਵਾੜੀ ਦੀ ਮੁਹਿੰਮ ਨੂੰ ਸ਼ਿਖਰਾਂ ਤੇ ਪਹੁੰਚਾਉਣ ਵਿਚ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ| ਉਨ੍ਹਾਂ ਦੀ ਮਿਹਨਤ ਨੂੰ ਦੇਖਦਿਆਂ ਪਾਰਟੀ ਹਾਈਕਮਾਨ ਵਲੋਂ ਉਹਨਾਂ ਦੀ ਪਾਰਟੀ ਵਿੱਚ ਮੁੜ ਬਹਾਲੀ ਕੀਤੀ ਗਈ ਹੈ|
ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ, ਸ੍ਰੀ ਮਨਜੀਤ ਕੰਬੋਜ਼, ਪ੍ਰਮੋਦ ਜੋਸ਼ੀ, ਰਵਿੰਦਰ ਸਿੰਘ ਰਵੀ ਪੈਂਤਪੁਰ, ਹਰਜੀਤ ਸਿੰਘ ਗੰਜਾ, ਅਮਿਤ ਗੌਤਮ, ਵਿਪਨ ਕੁਮਾਰ ਸਾਬਕਾ ਕੌਂਸਲਰ, ਰਾਜੇਸ਼ ਰਾਠੌਰ, ਅਸ਼ੋਕ ਕੋਹਲੀ, ਪੀਟਰ ਮਸੀਹ, ਸਤਬੀਰ ਸਿੰਘ, ਬਲਬੀਰ ਸਿੰਘ ਚੰਦੋਂ, ਗੁਰਿੰਦਰ ਸਿੰਘ ਮੁੰਧੋਂ ਸੰਗਤੀਆਂ ਸਮੇਤ ਸਮਰਥਕ ਹਾਜ਼ਰ ਸਨ|

Leave a Reply

Your email address will not be published. Required fields are marked *