ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜੀ : ਜੱਟ ਮਹਾਂ ਸਭਾ


ਚੰਡੀਗੜ੍ਹ, 21 ਅਕਤੂਬਰ (ਸ.ਬ.) ਆਲ ਇੰਡੀਆ ਜੱਟ ਮਹਾਂ ਸਭਾ ਦਾ ਇਕ ਵਫਦ ਕਾਂਗਰਸ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸੰਦੀਪ ਸੰਧੂ ਨੂੰ ਮਿਲਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਤੇਜਿੰਦਰ ਸਿੰਘ ਪੂਨੀਆ ਨੇ ਦਸਿਆ ਕਿ ਇਸ ਮੌਕੇ ਵਫਦ ਵਲੋ ਮੁੱਖ ਮੰਤਰੀ ਪੰਜਾਬ ਦੇ ਨਾਮ ਪ੍ਰਸੰਸਾ ਪੱਤਰ ਦਿਤਾ ਗਿਆ|
ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਵਲੋਂ ਜੋ ਕਿਸਾਨਾਂ ਦੀ ਭਲਾਈ ਲਈ ਚਾਰ ਬਿਲ ਪਾਸ ਕੀਤੇ ਗਏ ਹਨ, ਉਹਨਾਂ ਨਾਲ ਕਿਸਾਨਾਂ ਦਾ ਸੰਘਰਸ ਹੋਰ ਮਜਬੂਤ ਹੋਇਆ ਹੈ| ਇਹ ਬਿਲ ਪਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜੀ ਹੈ| 
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਚੌਟਾਲਾ, ਗੁਰਜੰਟ ਸਿੰਘ ਬਰਾੜ ਕਿਲਿਆਵਾਲੀ, ਮੇਜਰ ਸਿੰਘ ਮੁਲਾਂਪੁਰ ਦਾਖਾ, ਨਰਿੰਦਰ ਪਾਲ ਸਿੰਘ ਪੋਪਾ ਪ੍ਰਧਾਨ ਮੁਕਤਸਰ, ਹਰੀ ਸਿੰਘ ਖਾਈ ਪ੍ਰਧਾਨ ਮੋਗਾ, ਸੁਰਜੀਤ ਸਿੰਘ ਬਾਬਾ ਪ੍ਰਧਾਨ ਫਰੀਦਕੋਟ, ਅੰਮ੍ਰਿਤਪਾਲ ਸਿੰਘ ਟਿਵਾਣਾ ਪ੍ਰਧਾਨ ਸ੍ਰੀਫਤਹਿਗੜ੍ਹ ਸਾਹਿਬ, ਬਖਤੌਰ ਸਿੰਘ ਪ੍ਰਧਾਨ ਹੁਸ਼ਿਆਰਪੁਰ ਵੀ ਸ਼ਾਮਲ ਸਨ|

Leave a Reply

Your email address will not be published. Required fields are marked *