ਕੈਪਟਨ ਅਮਰਿੰਦਰ ਸਿੰਘ ਵਲੋਂ ਇੰਦੌਰ ਗੁਰਦੁਆਰਾ ਘਟਨਾ ਦੇ ਸਬੰਧ ਵਿੱਚ ਸ਼ਿਵਰਾਜ ਚੌਹਾਨ ਨਾਲ ਗੱਲਬਾਤ

ਸਿੱਖਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਹਰ ਕਦਮ ਚੁੱਕੇ ਜਾਣ ਦੇ ਵਾਸਤੇ ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ
ਚੰਡੀਗੜ੍ਹ, 24 ਅਪ੍ਰੈਲ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਢਾਹ-ਢੁਹਾਈ ਦੀ ਮੁਹਿੰਮ ਦੌਰਾਨ ਇੰਦੌਰ ਵਿਖੇ ਇੱਕ ਗੁਰਦੁਆਰੇ ਨੂੰ ਹੋਏ ਕਥਿਤ ਨੁਕਸਾਨ ਦੇ ਮਾਮਲੇ ਦੇ ਸਬੰਧ ‘ਚ ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਗੌਰ ਕਰਨ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਬੇਨਤੀ ਕੀਤੀ ਹੈ ਜੋ ਕਿ ਪੁਲਿਸ ਅਤੇ ਮਿਊਂਸੀਪਲ ਅਧਿਕਾਰੀਆਂ ਦੀ ਕਾਰਵਾਈ ਕਾਰਨ ਵਲੂੰਧਰੀਆਂ ਗਈਆਂ ਹਨ|
ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦੇ ਇੱਕ ਹਿੱਸੇ ਵਿੱਚ ਰਿਪੋਰਟਾਂ ਛੱਪਣ ਤੋਂ ਬਾਅਦ ਸ਼ਿਵਰਾਜ ਚੌਹਾਨ ਨਾਲ ਗੱਲ ਕੀਤੀ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਢਾਹ-ਢੁਹਾਈ ਦੀ ਮੁਹਿੰਮ ਦੌਰਾਨ ਇੰਦੌਰ ਜ਼ਿਲ੍ਹੇ ਦੇ ਗੁਰਦੁਆਰਾ ਕਰਤਾਰ ਕਿਰਨ ਨੂੰ ਨੁਕਸਾਨ ਹੋਇਆ ਹੈ| ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਰਿਪੋਰਟਾਂ ‘ਤੇ ਗੰਭੀਰ ਨੋਟਿਸ ਲਿਆ ਜਿਨ੍ਹਾਂ ਦੇ ਮੁਤਾਬਕ ਧਾਰਮਿਕ ਸਥਾਨ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਢਾਹ ਲੱਗੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਢਾਹ-ਢੁਹਾਈ ਦੀ ਮੁਹਿੰਮ ਦੌਰਾਨ ਸਿੱਖਾਂ ਨਾਲ ਦੁਰਵਿਹਾਰ ਕੀਤਾ ਹੈ|
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਦੇ ਕੋਲ ਇਸ ਘਟਣਾ ਦੇ ਸੰਦਰਭ ਵਿੱਚ ਤੈਣਾਅ ਪੈਦਾ ਹੋਣ ਦੀ ਸੰਭਾਵਨਾ ਦੇ ਸਬੰਧ ਵਿੱਚ ਆਪਣੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ| ਉਨ੍ਹਾਂ ਨੇ ਸ੍ਰੀ ਚੌਹਾਨ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰੇ ਜਾਣ ਦੀ ਅਪੀਲ ਕੀਤੀ ਹੈ| ਬੁਲਾਰੇ ਅਨੁਸਾਰ ਮੱਧਪ੍ਰਦੇਸ਼ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਨਿੱਜੀ ਤੌਰ ਤੇ ਇਸ ਮਾਮਲੇ ਨੂੰ ਵੇਖਣਗੇ ਅਤੇ ਸਿੱਖ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣਗੇ| ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਧਰਮ ਨਿਰਪੱਖਤਾ ਦੇ ਸਿਧਾਂਤਾਂ ਨੂੰ ਬਣਾਈ ਰੱਖਣਾ ਲਈ ਦ੍ਰਿੜ੍ਹ ਹੈ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਤੁਰੰਤ ਕਦਮ ਚੁੱਕੇਗੀ ਜੋ ਕਿ ਸੂਬੇ ਦੀ ਜੰਨਸੰਖਿਆ ਦਾ ਅਨਿੱਖੜਵਾਂ ਹਿੱਸਾ ਹਨ|

Leave a Reply

Your email address will not be published. Required fields are marked *