ਕੈਪਟਨ ਅਮਰਿੰਦਰ ਸਿੰਘ ਵਲੋਂ ਜਸਟਿਸ ਨਾਰੰਗ ਦੀ ਇਮਾਨਦਾਰੀ ਤੇ ਸਵਾਲ ਉਠਾਉਣ ਲਈ ਖਹਿਰਾ ਦੀ ਆਲੋਚਨਾ

ਕੈਪਟਨ ਅਮਰਿੰਦਰ ਸਿੰਘ ਵਲੋਂ ਜਸਟਿਸ ਨਾਰੰਗ ਦੀ ਇਮਾਨਦਾਰੀ ਤੇ ਸਵਾਲ ਉਠਾਉਣ ਲਈ ਖਹਿਰਾ ਦੀ ਆਲੋਚਨਾ
ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨਾਲ ਨੇੜੇ ਦੇ ਸਬੰਧਾਂ ਬਾਰੇ ਦੋਸ਼ ਰੱਦ
ਨਵੀਂ ਦਿੱਲੀ/ਚੰਡੀਗੜ੍ਹ, 3 ਜੂਨ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕੈਬਿਨਟ ਮੰਤਰੀ ਵਿਰੁੱਧ ਰੇਤਾ ਦੀਆਂ ਖੱਡਾਂ ਦੀ ਬੋਲੀ ਦੀ ਸਬੰਧੀ ਵਿੱਚ ਲੱਗੇ ਦੋਸ਼ਾਂ ਦੇ ਸਾਰੇ ਪੱਖਾਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾਮੁਕਤ) ਜੇ. ਐਸ ਨਾਰੰਗ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਵਲੋਂ ਉਠਾਏ ਗਏ ਸਵਾਲਾਂ ਦੀ ਤਿੱਖੀ ਆਲੋਚਨਾ ਕੀਤੀ ਹੈ| ਮੁੱਖ ਮੰਤਰੀ ਨੇ ਰੇਤ ਦੀਆਂ ਖੱਡਾਂ ਦੇ ਸਬੰਧ ਵਿੱਚ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇ. ਐਸ ਨਾਰੰਗ ਅਤੇ ਰੇਤ ਦੀਆਂ ਖੱਡਾਂ ਦੇ ਸਬੰਧ ਵਿੱਚ ਦੋਸ਼ਾਂ ਵਿੱਚ ਘਿਰੇ ਮੰਤਰੀ ਰਾਣਾ ਗੁਰਜੀਤ ਸਿੰਘ ਵਿੱਚਕਾਰ ਨੇੜੇ ਦੇ ਸਬੰਧ ਹੋਣ ਬਾਰੇ ਖਹਿਰਾ ਵਲੋਂ ਲਾਏ ਗਏ ਦੋਸਾਂ ਨੂੰ ਰੱਦ ਕਰਦਿਆਂ ਇਸ ਦੀ ਖਿੱਲੀ ਉਡਾਈ ਹੈ|
ਕੈਪਟਨ ਅਮਰਿੰਦਰ ਸਿੰਘ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ| ਸ੍ਰੀ ਰਾਹੁਲ ਗਾਂਧੀ ਨਾਲ ਹੋਈ ਇਸ ਮੀਟਿੰਗ ਨੂੰ ਆਮ ਮੀਟਿੰਗ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਰਾਹੁਲ ਨਾਲ ਮੀਟਿੰਗ ਕੀਤੇ ਹੋਏ ਇੱਕ ਮਹੀਨਾ ਹੋ ਗਿਆ ਸੀ ਜਿਸ ਕਰਕੇ ਉਹ ਅੱਜ ਦਿੱਲੀ ਵਿਖੇ ਆਪਣੇ ਦੌਰੇ ਦੌਰਾਨ ਕਾਂਗਰਸ ਦੇ ਉੱਪ ਪ੍ਰਧਾਨ ਨੂੰ ਮਿਲੇ|
ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਜਸਟਿਸ ਨਾਰੰਗ ਜਾਂਚ ਦੌਰਾਨ ਖੁਦ ਨੂੰ ਬਚਾਉਣਗੇ ਕਿਉਂਕਿ ਉਨ੍ਹਾਂ ਦਾ ਪੁੱਤਰ ਕੁੱਝ ਕੇਸਾਂ ਵਿੱਚ ਰਾਣਾ ਗੁਰਜੀਤ ਸਿੰਘ ਦੇ ਰਿਸ਼ਤੇਦਾਰਾਂ ਵਾਸਤੇ ਵਕੀਲ ਵਜੋਂ ਪੇਸ਼ ਹੋਇਆ ਹੈ|
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰੇ ਦੀ ਪਤਨੀ ਜਸਟਿਸ ਰਣਜੀਤ ਸਿੰਘ ਦੀ ਰਿਸ਼ਤੇਦਾਰ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਗਠਿਤ ਕੀਤੇ ਨਵੇਂ ਕਮਿਸ਼ਨ ਦੇ ਮੁਖੀ ਹਨ| ਕੀ ਇਸ ਦਾ ਮਤਲੱਬ ਇਹ ਹੈ ਕਿ ਖਹਿਰੇ ਦੀ ਪਤਨੀ ਉਸ ਨੂੰ ਪ੍ਰਭਾਵਿਤ ਕਰ ਸਕਦੀ ਹੈ? ਮੁੱਖ ਮੰਤਰੀ ਨੇ ਜਸਟਿਸ ਨਾਰੰਗ ਦੇ ਪੇਸ਼ੇਵਰ ਆਚਰਨ ਅਤੇ ਮਰਿਆਦਾ ਤੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ| ਉਨ੍ਹਾਂ ਕਿਹਾ ਕਿ ਜੇ ਕੋਈ ਜੱਜ ਕਿਸੇ ਦਾ ਰਿਸਤੇਦਾਰ ਹੈ ਜਾਂ ਕਿਸੇ ਨਾਲ ਉਸਦੇ ਪੇਸ਼ੇਵਰ ਸਬੰਧ ਹਨ ਤਾਂ ਇਸ ਦਾ ਮਤਲੱਬ ਇਹ ਨਹੀਂ ਕਿ ਉਸ ਦੀ ਇਮਾਨਦਾਰੀ ‘ਤੇ ਸਵਾਲ ਉਠਾਇਆ ਜਾਵੇ|
ਆਪਣੇ ਮੰਤਰੀ ਮੰਡਲ ਦੇ ਪ੍ਰਸਤਾਵਿਤ ਪਸਾਰ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਸ ਨੂੰ ਸਮਾਂ ਆਉਣ ਤੇ ਕਰ ਲਿਆ ਜਾਵੇਗਾ ਅਤੇ ਜਦੋਂ ਵੀ ਮੰਤਰੀ ਮੰਡਲ ਦਾ ਪਸਾਰ ਹੋਇਆ ਮੀਡੀਆ ਨੂੰ ਸੂਚਨਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *