ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਵਲੋਂ ਬਡਮਾਜਰਾ ਕਾਲੋਨੀ ਦਾ ਦੌਰਾ

ਐਸ ਏ ਐਸ ਨਗਰ, 12 ਮਾਰਚ (ਸ.ਬ.) ਅਕਾਲੀ ਦਲ ਦੇ ਹਲਕਾ ਮੁਹਾਲੀ ਇੰਚਾਰਜ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਵਲੋਂ ਬਡਮਜਰਾ ਕਾਲੋਨੀ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ| ਜਿਕਰਯੋਗ ਹੈ ਕਿ ਟਿਓਬਵੈਲ ਦੇ ਬਕਾਇਆ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਬਿਜਲੀ ਵਿਭਾਗ ਵਲੋਂ ਪਿਛਲੇ ਕੁਝ ਦਿਨਾਂ ਤੋਂ ਇਸ ਕਾਲੋਨੀ ਦੇ ਟਿਊਬਵੱੇਲ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਸੀ| ਜਿਸ ਦੇ ਕਾਰਨ ਲੋਕ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਸਨ| ਕੈਪਟਨ ਸਿੱਧੂ ਵਲੋਂ ਮੌਕੇ ਤੇ ਹੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਕਾਲੋਨੀ ਵਾਸੀਆਂ ਵਲੋਂ ਬਕਾਇਆ ਰਾਸ਼ੀ ਦਾ ਕੁਝ ਹਿੱਸਾ ਜਮਾਂ ਕਰਵਾ ਕੇ ਬਿਜਲੀ ਦਾ ਕੁਨੈਕਸ਼ਨ ਬਹਾਲ ਕਰਵਾ ਦਿੱਤਾ ਗਿਆ ਤਾਂ ਜੋ ਪਾਣੀ ਦੀ ਸਪਲਾਈ ਸ਼ੁਰੂ ਹੋ ਸਕੇ|
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਕਾਲੋਨੀ ਅਤੇ ਪਿੰਡ ਦੇ ਨਿਰੰਤਰ ਪ੍ਰਸਾਰ ਨਾਲ ਆਬਾਦੀ ਵਿੱਚ ਪਹਿਲਾਂ ਨਾਲੋਂ ਕਾਫੀ ਵਾਧਾ ਹੋਇਆ ਹੈ ਜਦੋਂਕਿ ਇਸ ਪੂਰੇ ਇਲਾਕੇ ਲਈ ਸਿਰਫ ਇਕੋ ਇੱਕ ਟਿਊਬਵੈਲ ਹੈ ਜਦੋਂਕਿ ਵਸੋਂ ਦੇ ਹਿਸਾਬ ਨਾਲ ਇਕ ਹੋਰ ਟਿਊਬਵੈਲ ਦੀ ਲੋੜ ਹੈ| ਉਹਨਾਂ ਕਿਹਾ ਕਿ ਉਹ ਉਚ ਪ੍ਰਸ਼ਾਸਨਿਕ ਅਧਿਕਾਰੀਆ ਨਾਲ ਮਿਲ ਕੇ ਸਬੰਧਿਤ ਇਲਾਕੇ ਵਾਸਤੇ ਵਾਟਰ ਵਰਕਸ ਦਾ ਨਵਾਂ ਪ੍ਰਪੋਜ਼ਲ ਸਾਂਝਾ ਕਰਨਗੇ ਤਾਂ ਜੋ ਇੱਕ ਟਿਊਬਵੈਲ ਦੇ ਲਗਾਤਾਰ ਚਲਣ ਦੇ ਵਾਧੂ ਬੋਝ ਕਾਰਨ ਆਉਂਦੀਆਂ ਸਮੱਸਿਆਵਾ ਤੋਂ ਛੁਟਕਾਰਾ ਮਿਲ ਸਕੇ|
ਕੈ. ਸਿੱਧੂ ਨੇ ਕਿਹਾ ਕਿ ਉਹਨਾਂ ਵਲੋਂ ਹਲਕਾ ਮੁਹਾਲੀ ਵਿੱਚ ਜਥੇਬੰਧਕ ਤੌਰ ਉਪਰ ਨੁਮਾਇੰਦਿਆਂ ਅਤੇ ਸਰਕਲ ਪ੍ਰਧਾਨਾਂ ਦੀ ਜਿੰਮੇਵਾਰੀ ਵੀ ਲਗਾਈ ਗਈ ਹੈ ਕਿ ਜੇਕਰ ਕਿਸੇ ਵੀ ਇਲਾਕੇ ਵਿੱਚ ਜਨਤਾ ਨੂੰ ਕੋਈ ਇਸ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਆਉਂਦੀ ਹੈ ਤਾਂ ਉਸਨੂੰ ਫੌਰੀ ਤੌਰ ਤੇ ਹੱਲ ਕਰਵਾਉਣ ਅਤੇ ਉਹਨਾਂ ਦੇ ਧਿਆਨ ਵਿੱਚ ਲਿਆਉਣ| ਇਸ ਮੌਕੇ ਸ. ਅਵਤਾਰ ਸਿੰਘ ਦਾਉਂ ( ਸਰਕਲ ਪ੍ਰਧਾਨ), ਪ੍ਰਧਾਨ ਰਜੀਵ ਕੁਮਾਰ ਅਤੇ ਸਰਪੰਚ ਸ਼ੇਰ ਸਿੰਘ ਵਲੋਂ ਹਲਕਾ ਇੰਚਾਰਜ ਕੈਪਟਨ ਸਿੱਧੂ ਨੂੰ ਕਲੋਨੀ ਦੀਆ ਸਮੱਸਿਆਵਾ ਤੋਂ ਜਾਣੂ ਕਰਵਾਇਆ ਅਤੇ ਜਲਦੀ ਤੋਂ ਜਲਦੀ ਹੱਲ ਕਰਵਾਉਣ ਲਈ ਅਪੀਲ ਕੀਤੀ ਗਈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇ. ਐਸ. ਰਾਣਾ, ਸੁਰਮੁਖ ਸਿੰਘ ਸਾਬਕਾ ਸਰਪੰਚ, ਰਾਮ ਪ੍ਰਤਾਪ, ਰਣਜੀਤ ਸਿੰਘ, ਸਤਬੀਰ ਸਿੰਘ, ਰਹਿਸ਼ ਬਾਬੂ ਸ਼ਾਸਤਰੀ, ਉਮਕਾਂਤ ਪਾਠਕ, ਵਿਜੈ ਕੁਮਾਰ, ਉਮਾ ਦੇਵੀ, ਕਮਲਜੀਤ, ਰਜਨੀ ਦੇਵੀ, ਪਵਨਾ ਦੇਵੀ, ਜਸਪ੍ਰੀਤ ਕੌਰ, ਸੋਨੂ, ਪ੍ਰਕਾਸ਼, ਊਸ਼ਾ ਰਾਣੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਿਰ ਸਨ|

Leave a Reply

Your email address will not be published. Required fields are marked *