ਕੈਪਟਨ ਦੇ ਜਵਾਈ ਗੁਰਪਾਲ ਸਿੰਘ ਦੇ ਖਿਲਾਫ ਲੁੱਕਆਊਟ ਨੋਟਿਸ

ਨਵੀਂ ਦਿੱਲੀ, 29 ਮਾਰਚ (ਸ.ਬ.) ਸੀ.ਬੀ.ਆਈ. ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਦੇ ਖਿਲਾਫ ਸਿੰਭੋਲੀ ਸ਼ੂਗਰਜ਼ ਲਿਮਟਿਡ ਨਾਲ ਜੁੜੇ 109.08 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ| ਇਸ ਦੇ ਨਾਲ ਹੀ ਸਿੰਭੋਲੀ ਸ਼ੂਗਰਜ਼ ਲਿਮਟਿਡ ਦੇ ਸੀ.ਈ.ਓ. ਜੀ.ਐਸ.ਸੀ. ਰਾਵ, ਚੀਫ ਫਾਨੈਂਸ਼ੀਅਲ ਅਫ਼ਸਰ ਸੰਜੇ ਥਾਪਰ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਸਿਮਰਨ ਕੌਰ ਮਾਨ ਦੇ ਖਿਲਾਫ ਵੀ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ|
ਸੀ.ਬੀ.ਆਈ. ਦੇ ਅਫ਼ਸਰ ਨੇ ਬੀਤੇ ਦਿਨੀਂ ਇਹ ਜਾਣਕਾਰੀ ਦਿੱਤੀ| 2011 ਵਿੱਚ ਗੁਰਪਾਲ ਸਿੰਘ ਕੰਪਨੀ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਸਨ| ਸਿੰਭੋਲੀ ਸ਼ੂਗਰਜ਼ ਲਿਮਟਿਡ ਤੇ 2011 ਵਿੱਚ ਗੰਨਾ ਕਿਸਾਨਾਂ ਨੂੰ ਵਿੱਤੀ ਮਦਦ ਦੇਣ ਦੇ ਨਾਂ ਤੇ ਓਰੀਅੰਟਲ ਬੈਂਕ ਆਫ ਕਾਮਰਸ ਨਾਲ ਧੋਖਾਧੜੀ ਦਾ ਦੋਸ਼ ਹੈ| ਗੁਰਪਾਲ ਸਿੰਘ ਅਤੇ ਮਿੱਲ ਦੇ ਚੇਅਰਮੈਨ ਤੇ ਕੇਸ ਦਰਜ ਕੀਤਾ ਸੀ|

Leave a Reply

Your email address will not be published. Required fields are marked *