ਕੈਪਟਨ ਨੇ ਸੀ.ਐਲ.ਪੀ. ਦੇ ਅੱਠ ਨਵੇਂ ਅਹੁਦੇਦਾਰਾਂ ਨੂੰ ਕੀਤਾ ਨਾਮਜ਼ਦ

ਚੰਡੀਗੜ੍ਹ, 24 ਜੂਨ (ਸ.ਬ.) ਕਾਂਗਰਸ ਵਿਧਾਇਕ ਦਲ ਦੇ ਮੁਖੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਅੱਠ ਨਵੇਂ ਅਹੁਦੇਦਾਰਾਂ ਨੂੰ ਨਾਮਜ਼ਦ ਕੀਤਾ ਹੈ| ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ| ਕੈਪਟਨ ਨੇ ਨਵਤੇਜ ਸਿੰਘ ਚੀਮਾ ਨੂੰ ਜਨਰਲ ਸਕੱਤਰ, ਸੁੰਦਰ ਸ਼ਾਮ ਅਰੋੜਾ ਸਕੱਤਰ, ਖੁਸ਼ਹਾਲਦੀਪ ਸਿੰਘ ਢਿੱਲੋਂ ਖ਼ਜ਼ਾਨਚੀ, ਹਰਦਿਆਲ ਸਿੰਘ ਕੰਬੋਜ ਚੀਫ਼ ਵਿਪ, ਅਮਿਤ ਵਿਜ, ਕੁਲਦੀਪ ਸਿੰਘ ਵੈਦ, ਸੁਖਪਾਲ ਸਿੰਘ ਭੁੱਲਰ ਤੇ ਪਵਨ ਅਦੀਆ ਨੂੰ ਵਿਪ ਵਜੋਂ ਨਾਮਜ਼ਦ ਕੀਤਾ ਹੈ|

Leave a Reply

Your email address will not be published. Required fields are marked *