ਕੈਪਟਨ ਵੱਲੋਂ ਬੇਰੁਜਗਾਰ ਨੌਜਵਾਨਾਂ ਲਈ ਨਵੀਂ ਸਕੀਮ ਦੀ ਸ਼ੁਰੂਆਤ ਭਲਕੇ ਹੋਵੇਗੀ

ਐਸ.ਏ.ਐਸ. ਨਗਰ, 24 ਜੁਲਾਈ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਰਾਜ ਦੇ ਨੌਜਵਾਨਾਂ ਨਾਲ ਰਾਜ ਵਿਚ ਨੋਜਵਾਨਾਂ ਨੂੰ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪੈਦਾ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਲਕੇ ਆਈ.ਐਸ.ਬੀ. (ਇੰਡੀਅਨ ਸਕੂਲ ਆਫ ਬਿਜਨਸ) ਦੇ ਆਡੀਟੋਰੀਅਮ ਵਿਚ ਹੋਣ ਵਾਲੇ ਸਮਾਗਮ ਮੌਕੇ ਪੰਜਾਬ ਵਿਚ ਆਪਣੀ ਗੱਡੀ, ਆਪਣਾ ਰੁਜਗਾਰ ਸਕੀਮ ਨੂੰ ਸ਼ੁਰੂ ਕਰਨ ਮੌਕੇ ਵੱਡੀ ਗਿਣਤੀ ਵਿਚ ਦੋ ਪਹੀਆ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ| ਇਸ ਮੌਕੇ ਵਿੱਤ ਮੰਤਰੀ ਪੰਜਾਬ  ਸ੍ਰ: ਮਨਪ੍ਰੀਤ  ਸਿੰਘ ਬਾਦਲ ਅਤੇ ਹੋਰ ਸਖਸ਼ੀਅਤਾਂ ਵੀ ਸਮੂਲੀਅਤ ਕਰਨਗੀਆਂ|
ਇਸ ਸਬੰਧੀ ਜਾਣਕਾਰੀ ਦਿੰਦਿਆਂ  ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ ਯਤਨਾਂ ਸਦਕਾ ਉਬਰ ਮੋਟੋ ਦੇ ਸਹਿਯੋਗ ਨਾਲ ਇਸ ਸਕੀਮ ਨੂੰ ਸ਼ੁਰੂ ਕੀਤਾ ਜਾਵੇਗਾ|  ਪੰਜਾਬ ਸਰਕਾਰ ਵੱਲੋਂ ਮੈਸਰਜ਼ ਓਲਾ ਅਤੇ ਮੈਸਰਜ਼ ਉਬਰ ਵਰਗੇ ਅੰਤਰਰਾਸ਼ਟਰੀ ਓਪਰੇਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਸ਼ਹੀਦ ਭਗਤ ਸਿੰਘ ਰੁਜਗਾਰ ਸਿਰਜਨ ਯੋਜਨਾ : ਆਪਣੀ ਗੱਡੀ, ਆਪਣਾ ਰੁਜਗਾਰ ਸਕੀਮ ਅਧੀਨ ਅਗਲੇ ਪੰਜ ਸਾਲਾਂ ਦੌਰਾਨ ਤਿੰਨ ਲੱਖ ਨੌਕਰੀਆਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ| ਸੂਬੇ ਵਿਚ ਬੇਰੁਜਗਾਰ ਨੌਜਵਾਨਾਂ ਦੀ ਵੱਡੀ ਗਿਣਤੀ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ ਅਤੇ ਮੌਜੂਦਾ ਸਰਕਾਰ ਨੇ ਬੇਰੁਜਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪੈਦਾ ਕਰਨ ਦਾ ਤਹੱਈਆ ਕੀਤਾ ਹੈ|  ਜਿਸ ਦਾ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ| ਪੰਜਾਬ ਸਰਕਾਰ ਨੇ ਰਾਜ ਵਿਚ ਬੇਰੁਜਗਾਰੀ  ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਪੰਜਾਬ ਦੀ ਚੈਅਰਮੈਨਸ਼ਿਪ ਅਧੀਨ ਇੱਕ ਰੁਜਗਾਰ ਕਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਵੀ ਲਿਆ ਹੈ|

Leave a Reply

Your email address will not be published. Required fields are marked *