ਕੈਪਟਨ ਸਰਕਾਰ  ਵਲੋਂ ਕਿਸਾਨਾਂ ਦਾ ਕਰਜਾ ਮਾਫ ਕਰਨ ਲਈ ਮਾਹਿਰ ਗਰੁੱਪ ਦਾ ਗਠਨ

ਐਸ ਏ ਐਸ ਨਗਰ, 15 ਅਪ੍ਰੈਲ (ਸ. ਬ.) ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣ ਵਾਅਦੇ ਪੂਰੇ ਕਰਨ ਵੱਲ ਕਦਮ ਚੁਕਦਿਆਂ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਇਕ ਮਾਹਿਰ ਗਰੁੱਪ ਦਾ ਗਠਨ ਕੀਤਾ ਹੈ|
ਇਹ ਗਰੁਪ ਕਿਸਾਨਾਂ ਦੇ ਕਰਜੇ ਦੀ ਗਹਿਰਾਈ, ਹੱਲ ਲਈ ਸੁਝਾਅ   ਦੇਵੇਗਾ| ਇਹ ਗਰੁਪ 60 ਦਿਨਾਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗਾ|  ਡਾ ਈ ਹੱਕ ਸਾਬਕਾ ਚੇਅਰਮੈਨ ਕਮਿਸ਼ਨ  ਖੇਤੀ ਖਰਚੇ ਅਤੇ ਆਮਦਨ ਨੂੰ ਇਸਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਡਾ ਬਲਵਿੰਦਰ ਸਿੰਘ ਸਿੱਧੂ ਕਮਿਸ਼ਨਰ ਅਤੇ ਡਾਇਰੈਕਟਰ ਐਗਰੀਕਲਚਰ ਪੰਜਾਬ ਨੂੰ ਇਸਦਾ ਕਨਵੀਨਰ ਬਣਾਇਆ ਗਿਆ ਹੈ|  ਡਾ. ਪਰਮੋਦ ਕੁਮਾਰ ਜੋਸ਼ੀ ਡਾਇਰੈਕਟਰ   ਸਾਊਥ  ਏਸ਼ੀਆ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀ ਸੀ  ਸ. ਬੀ ਐਸ ਢਿਲੋਂ ਨੂੰ ਇਸ ਗਰੁਪ ਵਿੱਚ ਸ਼ਾਮਲ ਕੀਤਾ ਗਿਆ ਹੈ| ਇਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ| ਇਸ ਗਰੁੱਪ ਨੂੰ ਰਾਜ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸਹਿਯੋਗ  ਦੇਣਗੇ|
ਇਹ ਗਰੁੱਪ ਬੈਂਕਾਂ ਦੇ ਅਧਿਕਾਰੀਆਂ, ਨਾਬਾਰਡ ਦੇ ਅਧਿਕਾਰੀਆਂ   ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ   ਕਰੇਗਾ ਅਤੇ ਕਿਸਾਨਾਂ ਸਿਰ ਚੜੇ ਕਰਜੇ ਦੀ ਸਮੀਖਿਆ ਕਰੇਗਾ ਅਤੇ ਅੰਦਾਜਾ ਲਾਏਗਾ ਕਿ ਕਿਸਾਨਾਂ ਦਾ ਕਿੰਨਾ ਕਰਜਾ ਮਾਫ ਕੀਤਾ ਜਾਵੇ| ਇਸ ਤੋਂ ਇਲਾਵਾ ਇਹ ਗਰੁੱਪ ਕਿਸਾਨਾਂ ਦਾ ਕਰਜਾ ਮਾਫ ਕਰਨ ਦਾ ਤਰੀਕਾ ਵੀ ਦਸੇਗਾ| ਇਸਦੇ ਨਾਲ ਹੀ ਇਸ ਗਰੁੱਪ ਵਲੋਂ ਕਰਜਾ ਮਾਫੀ ਸਬੰਧੀ ਸਰਕਾਰ ਦੀ ਆਮਦਨ ਬਾਰੇ ਵੀ ਸੁਝਾਅ ਦਿਤੇ ਜਾਣਗੇ| ਇਸ ਗਰੁੱਪ ਨੂੰ ਪੰਜਾਬ ਮੰਡੀ ਬੋਰਡ ਵਲੋਂ ਦਫਤਰੀ ਅਤੇ ਵਿੱਤੀ ਸਹੂਲਤਾਂ ਦਿਤੀਆਂ ਜਾਣਗੀਆਂ|

Leave a Reply

Your email address will not be published. Required fields are marked *