ਕੈਪਟਨ ਸਿੱਧੂ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਕਰਵਾਇਆ ਜਾਣੂੰ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਆਪਣਾ ਚੋਣ ਪ੍ਰਚਾਰ ਕਰਨ ਲਈ ਪਿੰਡ ਕੁੰਭੜਾ ਪਹੁੰਚੇ| ਇਸ ਮੌਕੇ ਰਮਨਪ੍ਰੀਤ ਕੁੰਭੜਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਮਿਲੀਆਂ ਗ੍ਰਾਂਟਾਂ ਦੀ ਬਦੌਲਤ ਹੀ ਪਿੰਡ ਵਿੱਚ ਪਾਣੀ ਦੇ ਦੋ ਟਿਊਬਵੈਲ, ਖੇਤਰ ਵਿੱਚ ਸੀਵਰੇਜ ਪਾਈਪਾਂ ਅਤੇ ਪਿੰਡ ਦੇ ਸਕੂਲ ਲਈ 15 ਲੱਖ ਰੁਪਏ ਮੁਹੱਈਆ ਹੋਏ ਸਨ, ਜਿਸ ਨਾਲ ਪਿੰਡ ਵਿੱਚ ਵਿਕਾਸ ਹੋ ਸÎਕਿਆ|
ਉਨ੍ਹਾਂ ਕੈਪਟਨ ਸਿੱਧੂ ਬਾਰੇ ਦੱਸਦਿਆਂ ਕਿਹਾ ਕਿ ਤੇਜਿੰਦਰ ਪਾਲ ਸਿੰਘ ਸਿੱਧੂ ਬਹੁਤ ਹੀ ਸੂਝਵਾਨ ਤੇ ਨਿਵੇਕਲੀ ਸੋਚ ਰੱਖਣ ਵਾਲੇ ਇਨਸਾਨ ਹਨ, ਜਿਨ੍ਹਾਂ ਨੂੰ ਸਰਕਾਰੀ ਕੰਮਾਂ ਦਾ ਕਾਫੀ ਤਜ਼ਰਬਾ ਹੈ|
ਇਸ ਮੌਕੇ ਕੈਪਟਨ ਸਿੱਧੂ ਨੇ ਪਿੰਡ ਦੇ ਲੋਕਾਂ ਦੇ ਇੱਕਠ ਨੂੰ ਨਵੇਂ ਚੋਣ ਮੈਨੀਫੈਸਟੋ ਵਿੱਚ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਉਣ ‘ਤੇ ਪਿੰਡਾਂ ਦੀ ਗਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਸੋਲਰ ਲਾਈਟਾਂ, ਆਟਾ ਦਾਲ ਸਕੀਮ ਵਾਲੀਆਂ ਵਸਤਾਂ ਦੇਣ ਲਈ ਵਿਸ਼ੇਸ਼ ਦੁਕਾਨਾਂ, ਮੈਡੀਕਲ ਕਲੀਨਿਕ ਅਤੇ ਸੇਵਾ ਕੇਂਦਰ ਖੋਲ੍ਹੇ ਜਾਣਗੇ| ਉਨ੍ਹਾਂ ਦੱਸਿਆ ਕਿ ਸਾਰੀਆਂ ਲਿੰਕ ਸੜਕਾਂ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ| ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ  ਸਾਰੀਆਂ ਲੋਕ ਭਲਾਈ ਪੈਨਸ਼ਨਾਂ 500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣਗੀਆਂ| ਸ਼ਗਨ ਸਕੀਮ ਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 51000 ਰੁਪਏ ਕੀਤੀ ਜਾਵੇਗੀ| ਇਸ ਤੋਂ ਇਲਾਵਾ ਖੰਡ 5 ਰੁਪਏ ਕਿਲੋ ਅਤੇ ਘਿਓ 25 ਰੁਪਏ ਕਿਲੋ ਦੇਣ ਦਾ ਨਵਾਂ ਉਪਰਾਲਾ ਕੀਤਾ ਜਾਵੇਗਾ|
ਇਸ ਮੌਕੇ ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਹਿਤ ਨੀਤੀਆਂ ਨਾਲ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਉਹ ਅਕਾਲੀ -ਭਾਜਪਾ ਸਰਕਾਰ ਵੱਲ ਉਮੀਦ ਦੀਆਂ ਨਜ਼ਰਾਂ ਨਾਲ ਵੇਖ ਰਹੇ ਹਨ| ਉਨ੍ਹਾਂ ਕਿਹਾ ਕਿ ਅਗਾਮੀ 4 ਫਰਵਰੀ ਨੂੰ ਪੂਰੇ ਪੰਜਾਬ ਵਿਚੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਫਾਇਆ ਹੋ ਜਾਵੇਗਾ ਅਤੇ ਅਕਾਲੀ-ਭਾਜਪਾ ਪਾਰਟੀ ਦੇ ਉਮੀਦਵਾਰ ਕੈਪਟਨ ਸਿੱਧੂ ਭਾਰੀ ਬਹੁਮਤ ਨਾਲ ਜਿੱਤ ਹਾਸਲ                ਕਰਨਗੇ|
ਇਸ ਮੌਕੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਕੁੰਭੜਾ, ਰਮਨਪ੍ਰੀਤ ਕੁੰਭੜਾ ਐਮਸੀ, ਹਰਮੇਸ਼ ਸਿੰਘ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਗੋਰਾ ਕੰਗ, ਜਸਪ੍ਰੀਤ ਕੌਰ ਅਤਲੀ, ਰਜ਼ਨੀ ਗੋਇਲ, ਰਜਿੰਦਰ ਕੌਰ, ਗੁਰਮੀਤ ਕੌਰ, ਪ੍ਰਕਾਸ਼ ਵਤੀ,  ਕਮਲਜੀਤ ਰੂਬੀ, ਪਰਮਿੰਦਰ ਤਸਿੰਬਲੀ, ਰਣਜੀਤ ਸਿੰਘ, ਗੁਰਦੇਵ ਸਿੰਘ, ਅਮਰੀਕ ਸਿੰਘ, ਹਰਵਿੰਦਰ ਸਿੰਘ, ਰੇਸ਼ਮ ਸਿੰਘ, ਲਾਭ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ|
ਇਸੇ ਦੌਰਾਨ ਮੁਹਾਲੀ ਪਿੰਡ ਵਿਖੇ ਜੱਥੇਦਾਰ ਸੁਰਿੰਦਰ ਸਿੰਘ ਕਲੇਰ ਸਰਕਲ ਪ੍ਰਧਾਨ ਤੇ ਬੀਜੇਪੀ ਦੇ ਮੰਡਲ ਪ੍ਰਧਾਨ ਸੋਹਨ ਸਿੰਘ ਦੀ ਅਗਵਾਈ ਹੇਠ ਰੱਖੀ ਗਈ ਮੀਟਿੰਗ ਦੌਰਾਨ ਮੁਹਾਲੀ ਪਿੰਡ ਤੇ ਰੇਹੜੀ ਫੜੀ ਦੇ ਪਰਿਵਾਰਿਕ ਮੈਂਬਰਾਂ ਨੇ ਕੈਪਟਨ ਸਿੱਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ|
ਇਸ ਮੌਕੇ ਸੁਰਿੰਦਰ ਸਿੰਘ ਕਲੇਰ ਨੇ ਦੇਸ਼ ਦੀ ਮੌਜੂਦਾ ਮੋਦੀ ਸਰਕਾਰ ਨੂੰ ਲੋਕ ਹਿਤ ਦੀ ਸਰਕਾਰ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਅੰਦਰ ਲੋਕ ਅੱਛੇ ਦਿਨ ਦੇਖ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਲੋਕਾਂ ਨੂੰ ਡਿਜੀਟਲ ਮਾਰਕਿਟਿੰਗ ਤੇ ਹੋਰ ਲੋਕ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਹੋ ਰਿਹਾ ਹੈ|
ਇਸ ਮੌਕੇ ਮਾਰਕੀਟ ਕਮੇਟੀ ਦੇ            ਲੇਬਰਫੈਡ ਦੇ ਐਮਡੀ ਪਰਮਿੰਦਰ ਸੋਹਾਣਾ, ਬੀਜੇਪੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਪਰਮਜੀਤ ਸਿੰਘ ਕਾਹਲੋਂ, ਰਮੇਸ਼ ਵਰਮਾ, ਸੋਹਣ ਸਿੰਘ, ਰੇਸ਼ਮ ਸਿੰਘ, ਲਾਭ ਸਿੰਘ, ਪਵਨ ਮਨੋਚਾ ਮੰਡਲ ਪ੍ਰਧਾਨ ਬੀਜੇਪੀ, ਗੁਰਮੁਖ ਸੋਹਲ, ਆਰ.ਪੀ.ਸ਼ਰਮਾ, ਪ੍ਰੀਤਮ ਸਿੰਘ, ਹਰਪਾਲ ਸਿੰਘ, ਜਗਤਾਰ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *