ਕੈਪਟਨ ਸਿੱਧੂ ਵਲੋਂ ਕਬੱਡੀ ਕੱਪ ਦਾ ਪੋਸਟਰ ਰਿਲੀਜ

ਐਸ ਏ ਐਸ ਨਗਰ, 13 ਮਾਰਚ (ਸ.ਬ.) ਬਾਬਾ ਜਾਨਕੀ ਦਾਸ ਜੀ ਯਾਦਗਾਰੀ ਕਬੱਡੀ ਕੱਪ ਪਿੰਡ ਬੱਲੋਮਾਜਰਾ ਵਲੋਂ 24 ਮਾਰਚ ਨੂੰ ਪਿੰਡ ਬਲੋਮਾਜਰਾ ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਪਿੰਡ ਬਲੋਮਾਜਰਾ ਵਿਖੇ ਹੋਣ ਜਾ ਰਹੇ ਇਸ ਕਬੱਡੀ ਟੂਰਨਾਮੈਂਟ ਦਾ ਪੋਸਟਰ ਅਕਾਲੀ ਦਲ ਦੇ ਹਲਕਾ ਮੁਹਾਲੀ ਇੰਚਾਰਜ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਰਿਲੀਜ ਕੀਤਾ| ਇਸ ਮੌਕੇ ਲਾਡੀ ਸੰਧੂ, ਸੁਰਜੀਤ ਬਾਸੀ, ਸੋਨਾ ਬਾਸੀ, ਗੁਰਵਿੰਦਰ ਬਾਸੀ, ਤਰਨ ਡੁਲਤ, ਦਮਨ, ਏ ਪੀ, ਅਮਨ ਮਾਵੀ, ਜਗਤਾਰ ਸਿੰਘ ਦੇਸੂਮਾਜਰਾ, ਬਲਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *