ਕੈਪਟਨ ਸਿੱਧੂ ਵੱਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ

ਐਸ.ਏ.ਐਸ. ਨਗਰ, 9 ਜਨਵਰੀ (ਸ.ਬ.) ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰ. ਤੇਜਿੰਦਰਪਾਲ ਸਿੰਘ (ਕੈਪਟਨ) ਸਿੱਧੂ ਵੱਲੋਂ ਅੱਜ ਇੱਥੇ ਸਥਾਨਕ ਫੇਜ਼-3ਬੀ-2 ਵਿਖੇ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਇੱਕ ਸਥਾਪਤ ਪਾਰਟੀ ਹੈ ਅਤੇ ਪਿਛਲੇ 2-3 ਦਿਨਾਂ ਦੋਰਾਨ ਉਹਨਾਂ ਵੱਲੋਂ ਕਤੇ ਗਏ ਚੋਣ ਪ੍ਰਚਾਰ ਦੋਰਾਨ ਉਹਨਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਉਹਨਾਂ ਦੀ ਪ੍ਰਚਾਰ ਮੁਹਿੰਮ ਨਾਲ ਜੁੜ ਰਹੇ ਹਨ| ਉਹਨਾਂ ਕਿਹਾ ਕਿ ਉਹ ਰੋਜਾਨਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਹਲਕੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਜਾ ਰਹੇ ਹਨ ਅਤੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨਾਲ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਇੱਥੇ ਜਿੱਤ ਹਾਸਿਲ          ਕਰਣਗੇ| ਇਹ ਪੁੱਛਣ ਤੇ ਕਿ ਕੀ ਉਹ ਦਫਤਰ ਦੇ ਉਦਘਾਟਨ ਮੌਕੇ ਇੱਕਤਰ ਅਕਾਲੀ-ਭਾਜਪਾ ਵਰਕਰਾਂ ਦੀ ਘੱਟ ਗਿਣਤੀ ਨਾਲ ਸੰਤੁਸ਼ਟ ਹਨ ਉਹਨਾਂ ਕਿਹਾ ਕਿ ਪਾਰਟੀ ਦੇ ਚੋਣ ਦਫਤਰ ਦੇਉਦਘਾਟਨ ਮੌਕੇ ਪਾਰਟੀ ਵੱਲੋਂ ਇੱਥੇ ਇੱਕਠ ਨਹੀਂ ਕੀਤਾ ਗਿਆ ਹੈ ਅਤੇ ਜਦੋਂ ਵੀ ਅਕਾਲੀ ਦਲ ਵੱਲੋਂ ਹਲਕੇ ਵਿੱਚ ਇੱਕਠ ਕੀਤਾ ਜਾਵੇਗਾ ਤਾਂ  ਲੋਕਾਂ ਦਾ ਸਮਰਥਨ ਖੁਦ ਬਖੁਦ ਸਾਮਣੇ ਆ ਜਾਵੇਗਾ| ਉਹਨਾਂ ਕਿਹਾ ਕਿ ਉਂਝ ਵੀ ਉਹ ਇਸ ਸੋਚ ਦੇ ਧਾਰਨੀ ਹਨ ਕਿ ਚੋਣ ਦਫਤਰ ਵਿੱਚ ਭੀੜ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਪਾਰਟੀ ਦੇ ਆਗੂ ਅਤੇ ਵਰਕਰ ਚੋਣ ਦਫਤਰ ਵਿੱਚ ਬੈਠੇ ਰਹਿਣਗੇ ਤਾਂ ਇਸਦਾ ਅਸਰ ਫੀਲਡ ਦੇ ਕੰਮ ਤੇ ਪਵੇਗਾ| ਬੀਤੀ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿਘ ਬਾਦਲ ਤੇ ਕਾਫਲੇ ਤੇ ਹੋਈ ਪਥਰਾਉਂ ਦੀ ਘਟਨਾ ਬਾਰੇ ਪ੍ਰਤੀਕਰਮ ਪੁਛੇ ਜਾਣ ਤੇ ਉਹਨਾਂ ਕਿਹਾ ਕਿ ਇਹ ਘਟਨਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ|
ਅਕਾਲੀ ਉਮੀਦਵਾਰ ਦੇ ਦਫਤਰ ਦੇ ਉਦਘਾਟਨ ਮੌਕੇ ਪਾਰਟੀ ਦੇ  ਆਗੂ ਤਾਂ ਨਜ਼ਰ ਆਏ ਪਰੰਤੂ ਵਰਕਰਾਂ ਦੀ ਘੱਟ ਗਿਣਤੀ ਜਰੂਰ ਰੜਕ ਰਹੀ ਸੀ| ਇਸ ਮੌਕੇ ਸ੍ਰ. ਕੁਲਵੰਤ ਸਿੰਘ ਮੇਅਰ, ਪਰਮਜੀਤ ਸਿੰਘ ਕਾਹਲੋਂ, ਅਮਰੀਕ ਸਿੰਘ ਮੁਹਾਲੀ,ਜਨਰਲ ਚਰਨਜੀਤ ਸਿੰਘ ਪਨਾਗ, ਬ੍ਰਿਗੇ. ਜਗਤਾਰ ਸਿੰਘ ਰੰਧਾਵਾ, ਕੁਲਵੰਤ ਸਿੰਘ ਰੋਮਾਣਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਫੂਲਰਾਜ ਸਿੰਘ, ਗੁਰਮੁਖ ਸਿੰਘ ਸੋਹਲ, ਬੀਬੀ ਕੁਲਦੀਪ ਕੌਰ ਕੰਗ, ਬੀ. ਬੀ. ਸੈਣੀ, ਹਰਮਨਪ੍ਰੀਤ ਸਿੰਘ, ਆਰ ਪੀ ਸ਼ਰਮਾ, ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ, ਅਮਰੀਕ ਸਿੰਘ ਤਹਿਸੀਲਦਾਰ, ਕਮਲਜੀਤ ਸਿੰਘ ਰੂਬੀ, ਰਜਨੀ ਗੋਇਲ, ਗੁਰਮੀਤ ਕੌਰ, ਪਰਮਿੰਦਰ ਸਿੰਘ ਤਸਿੰਬਲੀ, ਸੁਖਦੇਵ ਪਟਵਾਰੀ, ਹਰਦੀਪ ਸਰਾਓ, ਅਸ਼ੋਕ ਝਾ, ਬੌਬੀ ਕੰਬੋਜ (ਸਾਰੇ ਐਮ ਸੀ) ਸੁਖਮਿੰਦਰ ਸਿੰਘ ਬਰਨਾਲਾ, ਹਰਜਿੰਦਰ ਸਿੰਘ ਬਲੌਂਗੀ, ਪਵਨ ਕੁਮਾਰ ਮਨੋਚਾ,  ਗੁਰਮੇਲ ਸਿੰਘ ਮੋਜੇਵਾਲ, ਸੂਰਤ ਸਿੰਘ ਕਲਸੀ, ਰਾਜਿੰਦਰ ਸਿੰਘ ਕਾਲਾ, ਕੁਲਦੀਪ ਸਿੰਘ, ਪਰਦੀਪ ਸਿੰਘ ਭਾਰਜ,  ਨਰਿੰਦਰ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਕਰਮ ਸਿੰਘ ਬਬਰਾ, ਨਰਿੰਦਰ ਸਿੰਘ ਕਲਸੀ, ਪਰਮਿੰਦਰ ਸਿੰਘ ਢੀਂਡਸਾ, ਜੱਥੇਦਾਰ ਕਰਤਾਰ ਸਿੰਘ, ਰੇਸਮ ਸਿੰਘ ਚੇਅਰਮੈਨ ਬਲਾਕ ਸੰਮਤੀ, ਹਰਜੀਤ ਸਿੰਘ ਭੁੱਲਰ, ਸੋਹਣ ਸਿੰਘ ਬੀਜੇਪੀ, ਪਰਮਜੀਤ ਸਿੰਘ ਵਾਲੀਆ, ਸੁਖਵਿੰਦਰ ਸਿੰਘ ਛਿੰਦੀ, ਪਵਨ ਕੁਮਾਰ ਮਨੋਚਾ, ਕਰਨੈਲ ਸਿੰਘ ਬੀਜੇਪੀ, ਸੁਖਵਿੰਦਰ ਸਿੰਘ, ਰਾਕੇਸ ਕੁਮਾਰ ਰਿੰਕੂ, ਅਮਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਬਲਜਿੰਦਰ ਸਿੰਘ ਬੇਦੀ, ਕਰਮਚੰਦ ਸ਼ਰਮਾ, ਦਿਲਬਾਗ ਸਿੰਘ, ਪਲਵਿੰਦਰ ਸਿੰਘ, ਗੁਰਧਿਆਨ ਸਿੰਘ, ਚਾਂਦਪ੍ਰੀਤ ਸਿੰਘ, ਸੁਰਿੰਦਰ ਸਿੰਘ ਕਲੇਰ, ਅਮਨਦੀਪ ਸਿੰਘ ਅਬਿਆਣਾ, ਜੋਗਿੰਦਰ ਸਿੰਘ ਸਲੈਚ, ਲਾਭ ਸਿੰਘ,  ਹਰਸੰਗਤ ਸਿੰਘ ਨਬਰਦਾਰ ਸੋਹਾਣਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *