ਕੈਪਟਨ ਸਿੱਧੂ ਵੱਲੋਂ ਚੋਣ ਮੁਹਿੰਮ ਤੇਜ

ਐਸ ਏ ਐਸ ਨਗਰ, 21  (ਸ.ਬ.) ਅਕਾਲੀ ਭਾਜਪਾ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ| ਇਸ ਦੌਰਾਨ ਫੇਜ਼-9 ਵਿੱਚ ਵੱਡੀ ਗਿਣਤੀ ਲੋਕਾਂ ਨੇ ਮਸ਼ਾਲਾਂ ਫੜ ਕੇ ਕੈਪਟਨ ਸਿੱਧੂ ਦੇ ਹੱਕ ਵਿੱਚ ਮਾਰਚ ਕੀਤਾ| ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਫੇਜ਼-9 ਵਿਖੇ ਮਨੋਜ ਸਿੰਘ ਹੈਪੀ ਦੀ ਅਗਵਾਈ ਵਿੱਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਨ ਲਈ  ਪਹੁੰਚੇ ਸਨ| ਇਸ ਮੌਕੇ ਕੈਪਟਨ ਸਿੱਧੂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਭਾਜਪਾ ਪਾਰਟੀ ਨਾਲ ਤੁਰ ਪਏ ਹਨ|
ਇਸ ਮੌਕੇ ਐਮ.ਸੀ ਫੇਜ਼-9 ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸੂਝਵਾਨ ਲੋਕ ਇਨ੍ਹਾਂ ਦੀਆਂ ਮੋਮੋਠਗਣੀਆਂ ਗੱਲਾਂ ਵਿੱਚ ਨਹੀਂ ਆਉਣਗੇ|
ਇਸ ਮੌਕੇ ਮਾਰਕੀਟ ਕਮੇਟੀ ਦੇ                  ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸਮਿਤੀ ਰੇਸ਼ਮ ਸਿੰਘ, ਲੇਬਰ ਫੈਡ ਦੇ ਐਮ ਡੀ ਪਰਮਿੰਦਰ ਸੋਹਾਣਾ, ਰੇਸ਼ਮ ਸਿੰਘ, ਐਮਸੀ ਕਮਲਜੀਤ ਸਿੰਘ ਰੂਬੀ, ਮਨੌਜ ਕੁਮਾਰ ਹੈਪੀ, ਸ਼ਨੀਲ ਗਰਗ, ਰਮਨਧੀਰ ਤੋਂ ਇਲਾਵਾ ਵੰਡੀ ਗਿਣਤੀ ਵਿੱਚ ਲੋਕ ਮੌਜੂਦ ਸਨ|
ਇਸੇ ਦੌਰਾਨ ਸਾਬਕਾ ਫੌਜੀਆਂ ਨੇ ਸਾਬਕਾ ਫੌਜੀ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਹਨ, ਦਾ ਸਾਥ ਦੇਣ ਦਾ ਫ਼ੈਸਲਾ ਕੀਤਾ|
ਇਸ ਮੌਕੇ  ਜਨਰਲ ਚਰਨਜੀਤ ਸਿੰਘ ਪਨਾਗ, ਮੇਜਰ ਜਨਰਲ ਡੀ.ਪੀ. ਸਿੰਘ, ਜਨਰਲ ਜੇ.ਐਸ. ਦਿਓਲ, ਬ੍ਰਿਗੇਡੀਅਰ ਘੁੰਮਣ, ਬ੍ਰਿਗੇਡੀਅਰ ਹਰਵੰਤ ਸਿੰਘ (ਪ੍ਰੈਜ਼ੀਡੈਂਟ ਆਲ ਇੰਡੀਆ ਆਰਮੀ ਬ੍ਰਾਦਰਹੁੱਡ),                ਬ੍ਰਿਗੇਡੀਅਰ ਟੌਮ ਦੁੱਲਟ, ਬ੍ਰਿਗੇਡੀਅਰ ਸੁਖਵੰਤ ਸਿੰਘ, ਬ੍ਰਿਗੇਡੀਅਰ ਅਵਤਾਰ ਸਿੰਘ, ਬ੍ਰਿਗੇਡੀਅਰ ਆਰ.ਪੀ.ਐਸ. ਮਾਨ, ਬ੍ਰਿਗੇਡੀਅਰ ਜੇ.ਐਸ. ਰੰਧਾਵਾ, ਬ੍ਰਿਗੇਡੀਅਰ ਆਈ.ਜੇ. ਸਿੰਘ, ਕਰਨਲ ਬਚਿੱਤਰ ਸਿੰਘ, ਕਰਨਲ ਮਲਕੀਤ ਸਿੰਘ (ਪ੍ਰੈਜ਼ੀਡੈਂਟ ਐਕਸ ਸਰਵਿਸਮੈਨ ਲੀਗ ਟ੍ਰਾਈਸਿਟੀ ਚੰਡੀਗੜ੍ਹ), ਕਰਨਲ ਜੀ.ਪੀ.ਐਸ. ਵਿਰਕ ਅਤੇ ਹੋਰ ਭਾਰੀ ਗਿਣਤੀ ਵਿਚ ਸਾਬਕਾ ਫੌਜੀ ਹਾਜਿਰ ਸਨ|

Leave a Reply

Your email address will not be published. Required fields are marked *