ਕੈਪਟਨ ਸਿੱਧੂ ਵੱਲੋਂ ਪਿੰਡ ਨਗਾਰੀ ਦਾ ਦੌਰਾ

ਐਸ.ਏ.ਐਸ.ਨਗਰ, 17 ਜਨਵਰੀ (ਸ.ਬ.) ਹਲਕਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ                                  ਤੇਜਿੰਦਰਪਾਲ ਸਿੰਘ ਸਿੱਧੂ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਪਿੰਡ ਨਗਾਰੀ ਵਿਖੇ ਕਿਹਾ ਕਿ ਸੂਬੇ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸਰਕਾਰ ਨੇ ਘੱਟ ਗਿਣਤੀ ਲੋਕਾਂ ਦੇ ਹਿੱਤਾਂ ਅਤੇ ਭਲਾਈ ਲਈ ਅਨੇਕ ਯੋਜਨਾਵਾਂ ਉਲੀਕੀਆਂ ਹਨ|
ਇਸ ਮੌਕੇ ਬੋਲਦਿਆਂ ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਮੁਸਲਿਮ ਵਕਫ਼ ਬੋਰਡ ਦੀ ਮੈਂਬਰ ਬੀਬੀ ਸ਼ਿਵਾਨਾ ਬੇਗਮ ਘੜੂੰਆਂ  ਨੇ ਕੈਪਟਨ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸਰਕਾਰ ਮੁਸਲਿਮ ਭਾਈਚਾਰੇ ਲਈ ਵੱਖਰੇ ਸ਼ਮਸ਼ਾਨਘਾਟ ਲਈ ਥਾਂ ਮੁਹੱਈਆ ਕਰਵਾਏ|
ਇਸ ਮੌਕੇ ਪੰਜਾਬ ਮੁਸਲਿਮ ਵਕਫ਼ ਬੋਰਡ ਦੀ ਮੈਂਬਰ ਬੀਬੀ ਸ਼ਿਵਾਨਾ ਬੇਗਮ ਘੜੂੰਆਂ, ਸੋਨੀਆ, ਜ਼ਮੀਲਾ, ਦਪਰੂ, ਬੀਰੋ ਰਾਣੀ, ਕਰਨੈਲ ਖਾਨ, ਮੁਹੰਮਦ ਇਕਬਾਲ ਆਦਿ ਸਮੇਤ ਭਾਰੀ ਗਿਣਤੀ ‘ਚ ਹੋਰ ਪਤਵੰਤੇ ਵੀ ਹਾਜ਼ਰ ਸਨ|

Leave a Reply

Your email address will not be published. Required fields are marked *