ਕੈਪਟਨ ਸਿੱਧੂ ਵੱਲੋਂ ਬਲੌਂਗੀ ਵਿਖੇ ਚੋਣ ਪ੍ਰਚਾਰ

ਐਸ ਏ ਐਸ ਨਗਰ, 1 ਫਰਵਰੀ (ਸ.ਬ.) ਮੁਹਾਲੀ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਬਲੌਂਗੀ ਵਿਖੇ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਬਲੌਂਗੀ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਹਲਕੇ ਦਾ ਸਰਬਪੱਖੀ ਵਿਕਾਸ ਹੀ ਉਨ੍ਹਾਂ ਦਾ ਇਕੋ ਇਕ ਟੀਚਾ ਹੈ| ਉਨ੍ਹਾਂ ਕਿਹਾ ਕਿ ਬਲੌਂਗੀ  ਦੀ ਸਾਂਭ-ਸੰਭਾਲ ਲਈ ਉਹ ਦਿਨ ਰਾਤ ਇੱਕ ਕਰ                ਦੇਣਗੇ|  ਇਸ ਮੌਕੇ ਪਿੰਡ ਦੀ ਸਮੂਹ ਸੰਗਤ ਨੇ ਕੈਪਟਨ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਵਿਸ਼ਵਾਸ਼ ਦਿਵਾਇਆ ਅਤੇ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਲਈ ਉਨ੍ਹਾਂ ਨੂੰ ਭਰੋਸਾ ਵੀ ਦਿੱਤਾ|
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਕੁੰਭੜਾ, ਐਮਡੀ ਲੇਬਰ ਫੈਡ ਪਰਮਿੰਦਰ ਸੋਹਾਣਾ, ਰੇਸ਼ਮ ਸਿੰਘ, ਲਾਭ ਸਿੰਘ, ਰਵੀ ਨੰਬਰਦਾਰ, ਠਾਕੁਰ ਵਿਸ਼ਵਨਾਥ ਸਿੰਘ ਵਾਈਸ ਚੇਅਰਮੈਨ ਪ੍ਰਵਾਸੀ ਭਲਾਈ ਬੋਰਡ ਪੰਜਾਬ, ਸ਼ਮਸ਼ੇਰ ਕੌਰ ਸਰਪੰਚ, ਕਰਤਾਰ ਸਿੰਘ, ਜਸਵਿੰਦਰ ਸਿੰਘ ਪੰਚ, ਬੀਰ ਪ੍ਰਤਾਪ ਸਿੰਘ, ਸਰਪੰਚ ਸ਼ੇਰ ਸਿੰਘ ਬੜਮਾਜਰਾ, ਸ਼ਮਸ਼ੇਰ ਕੌਰ ਗ੍ਰੀਨ             ਇੰਕਲੇਵ ਸਰਪੰਚ, ਬਲਜੀਤ ਸਿੰਘ ਬਲਾਕ ਸਮਿਤੀ ਮੈਂਬਰ, ਐਨ.ਕੇ. ਰਾਣਾ, ਰਣਜੀਤ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਬਲੌਂਗੀ ਦੇ ਲੋਕ ਤੇ ਹਲਕੇ ਦੇ ਹੋਰ ਪਤਵੰਤੇ ਵੀ ਹਾਜਰ ਸਨ|
ਇਸੇ ਦੌਰਾਨ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਚੋਣ ਮੁਹਿੰਮ ਵਿੱਚ ਹਲਕਾ ਖਰੜ ਤੋਂ ਸਾਬਕਾ ਐਮ.ਐਲ.ਏ. ਜਥੇਦਾਰ ਉਜਾਗਰ ਸਿੰਘ ਬਡਾਲੀ ਵਿਸ਼ੇਸ਼ ਤੌਰ ਪਹੁੰਚੇ| Îਇਸ ਮੌਕੇ ਪਿੰਡ ਜੁਝਾਰ ਨਗਰ ਵਿਖੇ ਕੈਪਟਨ ਸਿੱਧੂ ਦੇ ਹੱਕ ‘ਚ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਮੁਹਾਲੀ ਦੇ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ਨੇ ਪਿਛਲੇ 10 ਸਾਲਾਂ ਦੇ ਸਮੇਂ ਦੌਰਾਨ ਕੀਤਾ ਹੈ, ਓਨਾ ਵਿਕਾਸ ਪਿਛਲੇ 50 ਸਾਲਾਂ ਦੌਰਾਨ ਵੀ ਨਹੀਂ ਹੋਇਆ|
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਮੁਹਾਲੀ ਦਾ ਵਿਕਾਸ ਕਰਵਾ ਕੇ ਇਸ ਦਾ ਨਾਂ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਾ ਦਿੱਤਾ ਹੈ|  ਜਥੇਦਾਰ ਬਡਾਲੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਹਾਲੀ ਨੂੰ ਅੰਤਰਰਾਸ਼ਟਰੀ ਪੱਧਰ ਦਾ ਆਈ.ਟੀ. ਹੱਬ ਬਣਾਇਆ          ਜਾਵੇਗਾ| ਇਸ ਦੇ ਨਾਲ ਹੀ ਮੁਹਾਲੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਿਜ਼ਨਸ ਟਰੇਡ ਸੈਂਟਰ ਵਜੋਂ ਵਿਕਸਤ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਐਜੂਕੇਸ਼ਨ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ|
ਇਸ ਮੌਕੇ ਮਨਦੀਪ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਮਾਜਰੀ, ਰਾਜ ਕੁਮਾਰ ਰਾਜੂ ਸਰਪੰਚ ਜੁਝਾਰ ਨਗਰ, ਐਡਵੋਕੇਟ ਕੁਲਵੰਤ ਸਿੰਘ ਰੋਮਾਣਾ, ਗੁਰਮੁਖ ਸਿੰਘ, ਸਲੀਮ ਖਾਨ ਸਮੇਤ ਹਲਕੇ ਦੇ ਹੋਰ ਪਤਵੰਤੇ ਹਾਜਰ  ਸਨ|

Leave a Reply

Your email address will not be published. Required fields are marked *