ਕੈਪਟਨ ਸਿੱਧੂ ਵੱਲੋਂ ਮੁਹਾਲੀ ਹਲਕੇ ਲਈ ਆਪਣਾ ਮੈਨੀਫੈਸਟੋ ਜਾਰੀ

ਐਸ.ਏ.ਐਸ.ਨਗਰ, 30 ਜਨਵਰੀ (ਸ.ਬ.) ਮੁਹਾਲੀ ਹਲਕੇ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਮੁਹਾਲੀ ਹਲਕੇ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਔਰਤਾਂ ਦੀ ਸੁਰਖਿਆ ਵਾਸਤੇ 5 ਮਹਿਲਾ ਪੁਲੀਸ ਸਟੇਸ਼ਨ ਬਣਾਏ ਜਾਣਗੇ| ਮੁਹਾਲੀ ਸ਼ਹਿਰ ਦੇ ਸਾਰੇ ਪਬਲਿਕ ਪਲੇਸਾਂ ਤੇ ਕੈਮਰੇ ਲਗਾਏ ਜਾਣਗੇ| ਮੁਹਾਲੀ ਸ਼ਹਿਰ ਵਿੱਚ ਅਤੇ ਇਲਾਕੇ ਦੇ ਪਿੰਡਾਂ ਵਿੱਚ ਖਿਡਾਰੀਆਂ ਲਈ ਖੇਡ ਮੈਦਾਨ ਬਣਾਏ ਜਾਣਗੇ| ਉਹਨਾਂ ਕਿਹਾ ਕਿ ਹਲਕੇ ਦੇ ਗਰੀਬਾਂ ਲਈ ਘਰ ਵੀ ਪਹਿਲ ਦੇ ਆਧਾਰ ਉਪਰ ਬਣਾਏ ਜਾਣਗੇ| ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਦੀ ਵਾਟਰ ਸਪਲਾਈ ਵਿੱਚ ਸੁਧਾਰ ਲਿਆਂਦਾ ਜਾਵੇਗਾ, ਪਿੰਡਾਂ ਤੇ ਸ਼ਹਿਰਾਂ ਦੇ ਕਲੀਨਿਕਾਂ ਨੂੰ ਅਪਗ੍ਰੇਡ ਕੀਤਾ                 ਜਾਵੇਗਾ, ਮੁਹਾਲੀ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕੀਤਾ              ਜਾਵੇਗਾ| ਉਹਨਾਂ ਕਿਹਾ ਕਿ ਫੇਜ਼-10 ਦੇ ਸੈਨਿਕ ਸਦਨ ਨੂੰ ਜਲਦੀ ਮੁਕੰਮਲ ਕਰਵਾਇਆ ਜਾਵੇਗਾ, ਮੁਹਾਲੀ ਸ਼ਹਿਰ ਵਿੱਚ ਸਿੱਟੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਬਜ਼ੁਰਗਾਂ ਤੇ ਨੀਲੇ ਕਾਰਡ ਵਾਲਿਆਂ ਨੂੰ ਮੁਫਤ ਸਫਰ ਦੀ ਸਹੂਲਤ ਦਿਤੀ ਜਾਵੇਗੀ| ਵਿਦਿਆਰਥੀਆਂ ਨੂੰ ਸਸਤੇ ਬੱਸ ਪਾਸ ਦਿਤੇ ਜਾਣਗੇ, ਉਹਨਾਂ ਕਿਹਾ ਕਿ ਪਬਲਿਕ ਪਲੇਸਾਂ ਉਪਰ ਲੋਕਾਂ ਲਈ ਮੁਫਤ ਵਾਈ ਫਾਈ ਦੀ ਸੁਵਿਧਾ                 ਹੋਵੇਗੀ, ਪਾਣੀ ਦੀ ਸੰਭਾਲ ਕੀਤੀ ਜਾਵੇਗੀ, ਸਕਿਲ ਡਿਵੈਲਪਮੈਂਟ ਸੈਂਟਰ ਬਣਾਏ ਜਾਣਗੇ,  ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਨੀਡ ਬੇਸਟ ਪਾਲਿਸੀ ਲਾਗੂ ਕੀਤੀ ਜਾਵੇਗੀ, ਮੁਹਾਲੀ ਸ਼ਹਿਰ ਦੇ ਪਾਰਕਾਂ ਨੂੰ ਵਿਕਸਿਤ ਕੀਤਾ ਜਾਵੇਗਾ, ਮੁਹਾਲੀ ਨੂੰ ਉਦਯੋਗਿਕ ਹੱਬ ਬਣਾਇਆ                    ਜਾਵੇਗਾ|
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਮੁਹਾਲੀ ਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵਿਕਾਸ ਨਹੀਂ ਕੀਤਾ| ਜਦੋਂ ਕਿ ਉਹ ਜਿੱਤਣ ਤੋਂ ਬਾਅਦ ਮੁਹਾਲੀ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣਗੇ|

Leave a Reply

Your email address will not be published. Required fields are marked *