ਕੈਪਟਨ ਸਿੱਧੂ ਵੱਲੋਂ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ

ਐਸ ਏ ਐਸ ਨਗਰ, 19 ਜਨਵਰੀ (ਸ.ਬ.)  ਮੁਹਾਲੀ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਤੇ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ| ਇਸੇ ਦੌਰਾਨ ਪਿੰਡ ਮੌਲੀ ਬੈਦਵਾਨ ਦੇ ਸਰਪੰਚ ਅਵਤਾਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਦੌਰਾਨ ਲੇਬਰ ਫੈਡ ਦੇ ਐਮਡੀ ਪਰਮਿੰਦਰ ਸੋਹਾਣਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਦਾ ਹਰੇਕ ਵਿਅਕਤੀ ਕੈਪਟਨ ਸਿੱਧੂ ਵੱਲੋਂ ਡੀਸੀ ਅਹੁਦੇ ਉੱਤੇ ਤਾਇਨਾਤ ਹੁੰਦੇ ਹੋਏ ਉਨ੍ਹਾਂ ਦੀ ਵਿਕਾਸ ਪੱਖੀ ਸੋਚ ਨਾਲ ਚੰਗੀ ਤਰ੍ਹਾਂ ਜਾਗਰੂਕ ਹਨ| ਇਸੇ ਦੌਰਾਨ ਕੈਪਟਨ ਸਿੱਧੂ ਵੱਲੋਂ ਚਿੱਲਾ ਅਤੇ ਮਨੌਲੀ ਦਾ ਵੀ ਦੌਰਾ ਕੀਤਾ ਗਿਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਪਰਮਿੰਦਰ ਸੋਹਾਣਾ,               ਰੇਸ਼ਮ ਸਿੰਘ, ਹਰਿੰਦਰ ਸਿੰਘ, ਹਰਿੰਦਰ ਟਿੱਕਾ ਪ੍ਰਧਾਨ ਐਸ ਓ ਆਈ, ਅੱਛਰ ਸਿੰਘ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਗੋਬਿੰਦਗੜ੍ਹ  ਪਰਮਜੀਤ ਸਿੰਘ ਪਿੱਲੂ ਬਲਾਕ ਸਮਿਤੀ ਮੈਂਬਰ,ਰਣਜੀਤ ਸਿੰਘ ਰੋਡਾ, ਭਗਤ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ, ਬਾਲ ਕ੍ਰਿਸ਼ਨ, ਰਜਿੰਦਰ ਸਿੰਘ, ਭਰਭੂਰ ਸਿੰਘ, ਗੁਰਪ੍ਰੀਤ ਸੋਹਾਣਾ, ਅਮਨ ਪੁਨਿਆ, ਤੋਂ ਇਲਾਵਾ ਹੋਰ ਕਈਂ ਅਕਾਲੀ ਵਰਕਰ ਹਾਜ਼ਰ ਸਨ|

Leave a Reply

Your email address will not be published. Required fields are marked *