ਕੈਪਟਨ ਸਿੱਧੂ ਵੱਲੋਂ ਵੱਖ-ਵੱਖ ਖੇਤਰਾਂ ਦਾ ਦੌਰਾ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਮੁਹਾਲੀ ਵਿਧਾਨ ਸਭਾ ਖੇਤਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਸਿੱਧੂ ਨੇ ਨਾਮਜ਼ਦਗੀ ਭਰਨ ਤੋਂ ਬਾਅਦ ਆਪਣੇ ਚੋਣ ਪ੍ਰਚਾਰ ਦੌਰਾਨ ਸ਼ਹਿਰ ਵੱਖ-ਵੱਖ ਖੇਤਰਾਂ ਸੈਕਟਰ-68, ਫੇਜ਼-11 ਬੱਸ ਸਟੈਂਡ, ਫੇਜ਼ -6 ਅਤੇ ਪਿੰਡ ਜਗਤਪੁਰਾ ‘ਚ ਲੋਕਾਂ ਦੇ ਘਰ -ਘਰ ਜਾ ਕੇ ਸ਼ੋਮਣੀ ਅਕਾਲੀ ਦਲ ਅਤੇ ਆਪਣੇ ਲਈ ਵੋਟਾਂ ਮੰਗੀਆਂ|
ਲੋਕਾਂ ਨੂੰ ਅਕਾਲੀ-ਭਾਜਪਾ ਨੂੰ ਵੋਟ ਦੇਣ ਅਤੇ ਸਮਰਥਨ ਦੇਣ ਦੀ ਅਪੀਲ ਕਰਦੇ ਹੋਏ ਕੈਪਟਨ ਸਿੱਧੂ ਨੇ ਕਿਹਾ ਕਿ ਅਕਾਲੀਆਂ ਨੂੰ ਦਿੱਤਾ ਜਾਣ ਵਾਲਾ ਵੋਟ ਅਸਲ ਵਿੱਚ ਪੂਰੇ ਪੰਜਾਬ ਅਤੇ ਖਾਸ ਕਰਕੇ ਤੁਹਾਡੇ ਮੁਹਾਲੀ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਹੋਵੇਗਾ| ਸਿਰਫ ਅਕਾਲੀ-ਭਾਜਪਾ ਸਰਕਾਕ ਦੇ ਕੋਲ ਹੀ ਰਾਜ ਦੀ ਸੰਪੱਨਤਾ ਵਾਪਸ ਲਿਆਉਣ ਦੀ ਸੋਚ ਹੈ ਅਤੇ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਹੀ ਰਾਜ ਦਾ ਪੂਰਾ ਵਿਕਾਸ ਕਰ ਸਕਦੀ ਹੈ|
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਲੇਬਰ ਫੈਡ ਦੇ ਚੇਅਰਮੈਨ ਪਰਮਿੰਦਰ ਸੋਹਾਣਾ, ਰੇਸ਼ਮ ਸਿੰਘ,                  ਬ੍ਰਿਗੇਡੀਅਰ ਰੰਧਾਵਾ, ਕਰਨਲ ਪਾਲੀਆ, ਕਰਨਲ ਗੁਰਾਂਗ ,ਰਵਿੰਦਰ ਰਵੀ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਮਰਦੀਪ ਅਬਿਆਣਾ, ਗੁਰਇਕਬਾਲ ਸਿੰਘ ਸਰਪੰਚ, ਰਾਮਜੀਤ ਪ੍ਰਧਾਨ, ਅਮਰਜੀਤ ਸਿੰਘ ਪ੍ਰੈਸ ਸਕੱਤਰ, ਬੀਬੀ ਗਿੱਲ  ਤੇ ਹੋਰ ਪੱਤਵੰਤੇ ਹਾਜਿਰ             ਸਨ|

Leave a Reply

Your email address will not be published. Required fields are marked *