ਕੈਪਟਨ ਸਿੱਧੂ ਵੱਲੋਂ ਸੈਕਟਰ -70 ਵਿਖੇ ਚੋਣ ਮੀਟਿੰਗ

ਐਸ ਏ ਐਸ ਨਗਰ, 20 ਜਨਵਰੀ (ਸ.ਬ.) ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ  ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਸੈਕਟਰ-70 ਦੇ ਵਸਨੀਕਾਂ ਨਾਲ ਚੋਣ ਮੀਟਿੰਗ ਕੀਤੀ|
ਕੈਪਟਨ ਸਿੱਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਮੁਹਾਲੀ ਹਲਕੇ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਦਿਨ ਰਾਤ ਇਕ ਕਰ ਦੇਣਗੇ| ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਹਨ| ਇਹ ਗੱਠਜੋੜ ਸਰਕਾਰ ਨੇ ਮੁਹਾਲੀ ਹਲਕੇ ਵਿੱਚ ਵੱਡੇ ਪ੍ਰੋਜੈਕਟ ਲਿਆ ਕੇ ਇਸ ਹਲਕੇ ਦੀ ਕਾਇਆਕਲਪ ਬਦਲ ਕੇ ਰੱਖ ਦਿੱਤੀ ਹੈ| ਕੈਪਟਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਮੁਹਾਲੀ ਹਲਕੇ ਦੇ ਸਮੁੱਚੇ ਵਿਕਾਸ ਨੂੰ ਬਿਨਾਂ ਕਿਸੇ ਭੇਦ-ਭਾਵ ਨੇਪਰੇ ਚਾੜ੍ਹਨਗੇ|
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਲੇਬਰ ਫੈਡ ਦੇ ਐਮ.ਡੀ. ਪਰਮਿੰਦਰ ਸੋਹਾਣਾ, ਰੇਸ਼ਮ ਸਿੰਘ, ਲਾਭ ਸਿੰਘ, ਗੁਰਮੀਤ ਸਿੰਘ ਸ਼ਾਮਪੁਰੀ, ਆਰ.ਪੀ.ਕੰਬੋਜ਼, ਆਰ.ਕੇ.ਗੁਪਤਾ, ਅਮਨਦੀਪ ਸਿੰਘ ਅਭਿਆਣਾ, ਗਿਆਨ ਸਿੰਘ ਗੋਤਰਾ, ਮਲਕੀਤ ਸਿੰਘ, ਸ਼ੋਭਾ ਗੋਰਿਆ, ਨੀਲਮ ਚੋਪੜਾ, ਨਰਿੰਦਰ ਕੌਰ, ਪ੍ਰੀਤਮ ਦੇਵੀ, ਦਲਜੀਤ ਕੌਰ, ਨੀਟੂ, ਜੇ.ਪੀ,  ਅਮਰਜੀਤ ਸਿੰਘ ਪਿੱਲੂ, ਕਰਮਜੀਤ ਸਿੰਘ ਟੀਟਾ, ਰਵੀ ਨੰਬਰਦਾਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਹੋਰ ਵੀ ਇਲਾਕਾ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *