ਕੈਪਟਨ ਸਿੱਧੂ ਵੱਲੋਂ ਸੰਭਾਲਕੀ,ਰਾਏਪੁਰ ਖੁਰਦ ਅਤੇ ਸੁਖਗੜ੍ਹ ਦਾ ਦੌਰਾ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵਲੋਂ ਪਿੰਡ ਸੰਭਾਲਕੀ, ਰਾਏਪੁਰ ਖੁਰਦ ਅਤੇ ਸੁਖਗੜ੍ਹ ਦਾ ਦੌਰਾ ਕੀਤਾ ਗਿਆ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ|
ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਇਹ ਮੌਜੂਦਾ ਕਾਂਗਰਸ ਸਰਕਾਰ ਦੀ ਨਲਾਇਕੀ ਹੈ ਕਿ ਯੋਗ ਲਾਭਪਾਤਰੀਆਂ ਨੂੰ ਵੀ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਨਹੀਂ ਮਿਲ ਰਹੀਆਂ| ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਵੀ ਹਨ ਜਿਹੜੇ ਕਿ ਹਰ ਪੱਖੋਂ ਪੈਨਸ਼ਨ ਲਈ ਯੋਗਤਾ ਰੱਖਣ ਦੇ ਬਾਵਜੂਦ ਉਹਨਾਂ ਨੂੰ ਅਜੇ ਤੱਕ ਪੈਨਸ਼ਨਾਂ ਲੱਗੀਆਂ ਹੀ ਨਹੀਂ| ਉਹਨਾਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਹਰ ਫਰੰਟ ਉਪਰ ਫੇਲ੍ਹ ਹੋ ਗਈ ਹੈ ਅਤੇ ਇਸ ਸਰਕਾਰ ਤੋਂ ਲੋਕ ਭਲਾਈ ਦੀ ਆਸ ਨਹੀਂ ਰੱਖੀ ਜਾ ਸਕਦੀ|
ਇਸ ਮੌਕੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਲਖਨੌਰ, ਕਰਮਜੀਤ ਸਿੰਘ ਮੌਲੀ, ਸਰਬਜੀਤ ਸਿੰਘ ਲਖਨੌਰ, ਸਰਪੰਚ ਚਾਂਦ ਸ਼ਰਮਾ,ਅਮਿਤ ਕੁਮਾਰ, ਗੁਰਜੀਤ ਸਿੰਘ ਸੁਖਗੜ੍ਹ, ਗੁਰਨਾਮ ਸਿੰਘ ਰਾਏਪੁਰ ਖੁਰਦ,ਤਾਰਾ ਸਿੰਘ, ਕੁਲਵਿੰਦਰ ਸਿੰਘ, ਮੰਗਤ ਰਾਮ ਰਾਏਪੁਰ ਖੁਰਦ ਵੀ ਮੌਜੂਦ ਸਨ|

Leave a Reply

Your email address will not be published. Required fields are marked *