ਕੈਪਟਨ ਸਿੱਧੂ ਸਮੇਤ ਚਾਰ ਉਮੀਦਵਾਰਾਂ ਅਤੇ ਇੱਕ ਕਵਰਿੰਗ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਿਲ ਖਰੜ ਅਤੇ ਡੇਰਾਬਸੀ ਵਿੱਚ ਨਹੀਂ ਹੋਈ ਕੋਈ ਨਾਮਜ਼ਦਗੀ

ਐਸ.ਏ.ਐਸ.ਨਗਰ, 16 ਜਨਵਰੀ (ਸ.ਬ.) 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਸੰਬੰਧੀ ਅੱਜ ਦਾ ਦਿਨ ਨਾਮਜਦਗੀ ਪੱਤਰ ਦਾਖਿਲ ਕਰਨ ਵਾਲਿਆਂ ਦੇ ਨਾਮ ਰਿਹਾ ਅਤੇ ਅੱਜ ਉਮੀਦਵਾਰਾਂ ਵੱਲੋਂ ਆਪਣੇ ਪਰਚੇ ਦਾਖਿਲ ਕੀਤੇ ਗਏ| ਹਲਕੇ ਤੋਂ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰ. ਤੇਜਿੰਦਰਪਾਲ ਸਿੰਘ (ਕੈਪਟਨ) ਸਿੱਧੂ, ਪੰਜਾਬ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸ੍ਰ. ਗੁਰਕਿਰਪਾਲ ਸਿੰਘ ਮਾਨ, ਆਜ਼ਾਦ ਉਮੀਦਵਾਰ ਸ੍ਰ. ਪਰਮਜੀਤ ਸਿੰਘ            ਪੰਧੇਰ, ਭਾਰਤ ਰਖਸ਼ਾ ਪਾਰਟੀ ਦੇ ਉਮੀਦਵਾਰ ਸ੍ਰੀ ਕ੍ਰਿਸ਼ਨ ਗੋਪਾਲ ਸ਼ਰਮਾ  ਵੱਲੋਂ ਅੱਜ ਆਪਣੇ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਅਤੇ ਐਸ.ਡੀ.ਐਮ ਸ੍ਰੀ ਮਤੀ ਅਨੁਪ੍ਰਿਤਾ ਜੋਹਲ ਕੋਲ ਦਾਖਿਲ ਕੀਤੇ ਗਏ| ਇਸਤੋਂ ਇਲਾਵਾ ਅਕਾਲੀ-ਭਾਜਪਾ ਗਠਜੋੜ ਉਮਦੀਵਾਰ ਕੈਪਟਨ ਸਿੱਧੂ ਦੀ ਪਤਨੀ ਸ੍ਰੀਮਤੀ ਮਨਦੀਪ ਕੌਰ ਵੱਲੋਂ ਆਪਣੇ ਪਤੀ ਦੇ ਕਵਰਿੰਗ ਉਮੀਦਵਾਰ ਵੱਜੋਂ ਪਰਚੇ ਦਾਖਿਲ ਕੀਤੇ ਗਏ ਹਨ|
ਅਕਾਲੀ-ਭਾਜਪਾ ਗਠਜੋੜ ਉਮੀਦਵਾਰ ਕੈਪਟਨ ਸਿੱਧੂ ਵੱਲੋਂ ਪਰਚਾ ਭਰਨ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰ. ਸੁਖਦੇਵ ਸਿੰਘ ਢੀਂਡਸਾ ਨਗਰ ਨਿਗਮ ਐਸ.ਏ.ਐਸ. ਨਗਰ ਦੇ ਮੇਅਰ ਸ੍ਰ. ਕੁਲਵੰਤ ਸਿੰਘ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰ. ਬਲਜੀਤ ਸਿੰਘ ਕੁੰਭੜਾ , ਲੇਬਰਫੈਡ ਦੇ  ਐਮ.ਡੀ.ਸ. ਪਰਵਿੰਦਰ ਸਿੰਘ ਸੋਹਣਾ, ਅਕਾਲੀ ਦਲ ਦੀ ਜਿਲ੍ਹਾ  ਸ਼ਹਿਰੀ ਇਕਾਈ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ, ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਗੋਲਡੀ ਵੀ ਹਾਜਿਰ ਹੋਏ|
ਸੰਪਰਕ ਕਰਨ ਤੇ ਐਸ.ਡੀ.ਐਮ ਸ੍ਰੀ ਮਤੀ ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ ਅੱਜ ਕੁੱਲ ਚਾਰ ਉਮੀਦਵਾਰਾਂ ਅਤੇ ਇੱਕ ਕਵਰਿੰਗ ਉਮੀਦਵਾਰ ਵੱਜੋਂ ਕਾਗਜ ਦਾਖਿਲ ਕੀਤੇ ਗਏ ਹਨ|
ਦੂਜੇ ਪਾਸੇ ਜਿਲ੍ਹੇ ਦੀਆਂ 2 ਹੋਰ ਸੀਟਾਂ ਖਰੜ ਅਤੇ ਡੇਰਾਬਸੀ ਵਿੱਚ ਅੱਜ ਕੋਈ ਨਾਮਜ਼ਦਗੀ ਪੱਤਰ ਦਾਖਿਲ ਨਹੀਂ ਹੋਇਆ| ਇਸ ਸੰਬੰਧੀ ਸੰਪਰਕ ਕਰਨ ਤੇ ਤਹਿਸੀਲਦਾਰ ਚੋਣਾਂ ਸ੍ਰ. ਹਰਦੀਪ ਸਿੰਘ ਨੇ ਦੱਸਿਆ ਕਿ ਮੁਹਾਲੀ ਹਲਕੇ ਵਿੱਚ ਕੁੱਲ 5 ਨਾਮਜਦਗੀਆਂ ਹੋਈਆਂ ਹਨ ਜਦੋਂਕਿ ਖਰੜ ਅਤੇ             ਡੇਰਾਬਸੀ ਹਲਕੇ ਵਿੱਚ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਿਲ ਨਹੀਂ ਕੀਤਾ ਗਿਆ|

Leave a Reply

Your email address will not be published. Required fields are marked *