ਕੈਬਨਿਟ ਮੰਤਰੀ ਬਾਜਵਾ ਦੇ ਕਾਰਜਭਾਰ ਸੰਭਾਲਨ ਮੌਕੇ ਪੂਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਸਵਾਗਤ

ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪੰਜਾਬ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਬਣਨ ਤੋਂ ਬਾਅਦ ਅੱਜ ਵਿਭਾਗ ਦਾ ਕਾਰਜਭਾਰ ਸੰਭਾਲਨ ਮੌਕੇ ਪੂਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਸਵਾਗਤ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੂਡਾ ਦੇ ਅਧਿਕਾਰੀਆਂ ਨੂੰ ਪੂਡਾ ਦੇ ਕੰਮਕਾਜ ਵਿੱਚ ਤੇਜੀ ਲਿਆਉਣ ਲਈ ਸਹਿਯੋਗ ਦੇਣ ਲਈ ਕਿਹਾ|
ਸ਼੍ਰੀ ਬਾਜਵਾ ਨੇ ਕਿਹਾ ਕਿ ਉਹ ਸ਼ਹਿਰੀ ਵਿਕਾਸ ਮੰਤਰਾਲੇ ਦੇ ਕੰਮਾਂ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਜਬਾਵਦੇਹੀ ਸਥਾਪਿਤ ਕਰਨ ਦਾ ਪੂਰਾ ਯਤਨ ਕਰਨਗੇ| ਇਸ ਮੌਕੇ ਪੂਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਮਨਦੀਪ ਸਿੰਘ ਲਾਚੋਵਾਲ ਨੇ ਸ਼੍ਰੀ ਬਾਜਵਾ ਨੂੰ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਵਲੋਂ ਪੂਡਾ ਦੇ ਕੰਮਾਂ ਵਿੱਚ ਤੇਜੀ ਲਿਆਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ| ਇਸ ਮੌਕੇ ਪੂਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਇੰਜੀਨੀਅਰ ਅਨੁਜ ਸਹਿਗਲ, ਗਮਾਡਾ ਦੇ ਪ੍ਰਧਾਨ ਇੰਜੀਨੀਅਰ ਗੁਰਜੀਤ ਸਿੰਘ, ਇੰਜੀਨੀਅਰ ਵਾਸੁਦੇਵ ਆਨੰਦ, ਇੰਜੀਨੀਅਰ ਪਰਮਿੰਦਰ ਸਿੰਘ, ਇੰਜੀਨੀਅਰ ਬਲਜਿੰਦਰ ਸਿੰਘ. ਇੰਜੀਨੀਅਰ ਗੁਰਪਾਲ ਸਿੰਘ, ਇੰਜੀਨੀਅਰ ਵਰੁਣ ਗਰਗ ਅਤੇ ਇੰਜੀਨੀਅਰ ਅਵਤਾਰ ਸਿੰਘ ਆਦਿ ਹਾਜਿਰ ਸਨ|

Leave a Reply

Your email address will not be published. Required fields are marked *