ਕੈਬਿਨਟ ਮੰਤਰੀ ਸਿੱਧੂ ਦੀ ਪਤਨੀ ਨੇ ਬਲਰਾਜ ਕੌਰ ਧਾਲੀਵਾਲ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
ਐਸਏਐਸ ਨਗਰ, 28 ਜਨਵਰੀ ( ਜਸਵਿੰਦਰ ਸਿੰਘ ) ਕੈਬਿਨੇਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦੀ ਧਰਮ ਪਤਨੀ ਸ੍ਰੀਮਤੀ ਦਲਜੀਤ ਕੌਰ ਸਿੱਧੂ ਨੇ ਮੁਹਾਲੀ ਦੇ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਨਗਰ ਨਿਗਮ ਦੀ ਚੋਣ ਲੜ ਰਹੀ ਉਮੀਦਵਾਰ ਸ੍ਰੀਮਤੀ ਬਲਰਾਜ ਕੌਰ ਧਾਲੀਵਾਲ ਦੇ ਹੱਕ ਵਿੱਚ ਸੈਕਟਰ 70 ਦੇ ਮਕਾਨਾਂ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਸ੍ਰੀਮਤੀ ਸਿੱਧੂ ਨੇ ਸ੍ਰੀਮਤੀ ਬਲਰਾਜ ਕੌਰ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਮੁਹਾਲੀ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੀ ਹੈ ਅਤੇ ਨਿਗਮ ਚੋਣਾਂ ਜਿੱਤ ਕੇ ਸ਼ਹਿਰ ਦਾ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਬਲਰਾਜ ਕੌਰ ਧਾਲੀਵਾਲ ਦੇ ਪਤੀ ਅਤੇ ਕਾਂਗਰਸੀ ਆਗੂ ਗਗਨ ਧਾਲੀਵਾਲ, ਜੀ ਐੱਸ ਸਿੱਧੂ, ਹਰਦਿਆਲ ਸਿੰਘ, ਜਸਬੀਰ ਸਿੰਘ ਸੈਣੀ, ਰਾਮ ਕੁਮਾਰ ਸ਼ਰਮਾ, ਗੁਰਮੀਤ ਸਿੰਘ, ਬਲਵਿੰਦਰ ਔਲਖ, ਵਿਸ਼ਾਲ ਧਨੋਆ, ਜਸਪਾਲ ਸਿੰਘ ਸੈਣੀ, ਸਨੀ ਕਾਹਲੋਂ, ਜਤਿੰਦਰ ਕੌਰ ਸਿੱਧੂ ਕਲਿਆਣ ਸ਼ੋਭਨਾ ਅਤੇ ਨੀਨਾ ਅਗਰਵਾਲ ਹਾਜ਼ਰ ਸਨ।