ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 11 ਲੱਖ 10 ਹਜ਼ਾਰ ਰੁਪਏ ਦੀਆਂ ਵੰਡੀਆਂ ਗਰਾਂਟਾਂ

ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 11 ਲੱਖ 10 ਹਜ਼ਾਰ ਰੁਪਏ ਦੀਆਂ ਵੰਡੀਆਂ ਗਰਾਂਟਾਂ
ਪਿੰਡ ਧਰਮਗੜ੍ਹ, ਚਾਊਂ ਮਾਜਰਾ ਅਤੇ ਪੱਤੋਂ ਦੀਆਂ ਪੰਚਾਇਤਾਂ ਨੂੰ ਸੌਂਪੇ ਚੈੱਕ
ਐਸ.ਏ.ਐਸ ਨਗਰ, 30 ਸਤੰਬਰ (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਹਲਕਾ ਮੁਹਾਲੀ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਪਿੰਡ ਧਰਮਗੜ੍ਹ, ਚਾਊਂ ਮਾਜਰਾ ਅਤੇ ਪੱਤੋਂ ਦੀਆਂ ਪੰਚਾਇਤਾਂ ਨੂੰ 11 ਲੱਖ 10 ਹਜ਼ਾਰ ਰੁਪਏ ਦੇ ਚੈੱਕ ਸੌਂਪੇ| ਇਸ ਮੌਕੇ ਸ੍ਰ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਪਣੇ ਅਖਤਿਆਰੀ ਕੋਟੇ ਵਿਚੋਂ ਇਹ ਫੰਡ ਜਾਰੀ ਕੀਤੇ ਗਏ ਹਨ ਜਿਹੜੇ ਵੱਖ-ਵੱਖ ਵਿਕਾਸ ਕਾਰਜਾਂ ਲਈ ਵਰਤੇ ਜਾਣਗੇ|
ਸ੍ਰ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਸਨ ਉਨ੍ਹਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ| ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਲਈ ਕਰੋੜਾਂ ਰੁਪਏ ਦੇ ਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ| ਉਹਨਾਂ ਕਿਹਾ ਕਿ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਜਾਰੀ ਕੀਤੇ ਵਿਕਾਸ ਕਾਰਜ ਵੀ ਮਿੱਥੇ ਸਮੇਂ ਅੰਦਰ ਅੰਦਰ ਮੁਕੰਮਲ ਹੋ ਜਾਣਗੇ| ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਨ|
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਸ੍ਰ. ਸਿੱਧੂ ਵੱਲੋਂ ਆਪਣੇ ਅਖਤਿਆਰੀ ਕੋਟੇ ਦੇ ਫੰਡਾਂ ਵਿੱਚੋਂ ਪਿੰਡ ਧਰਮਗੜ੍ਹ ਦੀ ਪੰਚਾਇਤ ਨੂੰ 2 ਲੱਖ 80 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ| ਇਸ ਰਕਮ ਵਿਚੋਂ 2 ਲੱਖ ਰੁਪਏ ਪਿੰਡ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਜਦਕਿ 80 ਹਜ਼ਾਰ ਰੁਪਏ ਪਾਣੀ ਦਾ ਟੈਂਕਰ ਖਰੀਦਣ ਲਈ ਖਰਚੇ ਜਾਣਗੇ| ਪਿੰਡ ਚਾਊਂ ਮਾਜਰਾ ਦੀ ਪੰਚਾਇਤ ਨੂੰ 4 ਲੱਖ 80 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਜਿਸ ਵਿਚੋਂ 4 ਲੱਖ ਰੁਪਏ ਪੇਵਰ ਬਲਾਕ ਲਗਾਉਣ ਲਈ ਜਦਕਿ 80 ਹਜ਼ਾਰ ਰੁਪਏ ਪਾਣੀ ਦਾ ਟੈਂਕਰ ਖਰੀਦਣ ਲਈ ਵਰਤੇ ਜਾਣਗੇ| ਪਿੰਡ ਪੱਤੋਂ ਦੀ ਪੰਚਾਇਤ ਨੂੰ ਵੀ 3 ਲੱਖ 50 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਗਿਆ| ਇਹ ਰਕਮ ਹੈਂਡ ਪੰਪ ਅਤੇ ਸ਼ਮਸ਼ਾਨਘਾਟ ਵਿਚ ਬੈਂਚ ਲਗਾਉਣ ਲਈ ਵਰਤੀ ਜਾਵੇਗੀ|
ਇਸ ਮੌਕੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ ਮੁਹਾਲੀ ਠੇਕੇਦਾਰ ਮੋਹਨ ਸਿੰਘ ਬਠਲਾਣਾ, ਪਰਮਜੀਤ ਸਿੰਘ ਬਰਾੜ ਸਰਪੰਚ ਧਰਮਗੜ੍ਹ, ਹਰਜਿੰਦਰ ਸਿੰਘ ਧਰਮਗੜ੍ਹ, ਰਣਜੀਤ ਸਿੰਘ ਗਿੱਲ ਸਰਪੰਚ ਜਗਤਪੁਰਾ, ਰਮਨਦੀਪ ਸਿੰਘ ਸਰਪੰਚ ਸਫੀਪੁਰ, ਹਰਜੀਤ ਸਿੰਘ ਸਰਪੰਚ ਰੁੜਕਾ, ਮਨਜੀਤ ਸਿੰਘ ਤੰਗੋਰੀ ਵਾਈਸ ਚੇਅਰਮੈਨ ਬਲਾਕ ਸੰਮਤੀ ਖਰੜ, ਲਖਬੀਰ ਸਿੰਘ ਕਾਲਾ ਸਰਪੰਚ ਪੱਤੋਂ, ਹਰਨੇਕ ਸਿੰਘ ਢੋਲ ਕੁਰੜੀ, ਮਲਕੀਤ ਸਿੰਘ ਪੱਤੋਂ, ਕੁਲਵੰਤ ਸਿੰਘ ਪੱਤੋਂ, ਦਵਿੰਦਰ ਸਿੰਘ ਪੱਤੋਂ, ਰਣਧੀਰ ਸਿੰਘ ਚਾਊਂ ਮਾਜਰਾ, ਰਘਬੀਰ ਸਿੰਘ ਚਾਊਂ ਮਾਜਰਾ ਮੈਂਬਰ ਬਲਾਕ ਸੰਮਤੀ ਖਰੜ, ਯਾਦਵਿੰਦਰ ਸਿੰਘ ਸਰਪੰਚ ਚਾਊਂ ਮਾਜਰਾ, ਮਿਸਤਰੀ ਬਲਬੀਰ ਸਿੰਘ ਚਾਊਂ ਮਾਜਰਾ ਤੋਂ ਇਲਾਵਾ ਪਿੰਡ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *