ਕੈਬ ਦੇ ਸਾਬਕਾ ਸਕੱਤਰ ਨੇ ਸੌਰਵ ਗਾਂਗੁਲੀ ਤੇ ਲਾਏ ਗੰਭੀਰ ਦੋਸ਼

ਨਵੀਂ ਦਿੱਲੀ, 7 ਫਰਵਰੀ (ਸ.ਬ.) ਬੰਗਾਲ ਕ੍ਰਿਕਟ ਸੰਘ (ਕੈਬ) ਦੇ ਸਾਬਕਾ ਖਜ਼ਾਨਚੀ ਵਿਸ਼ਵਰੂਪ ਡੇ ਨੇ ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਸੰਘ ਦੀ ਆਲੋਚਨਾ ਕੀਤੀ ਹੈ| ਉਨ੍ਹਾਂ ਗਾਂਗੁਲੀ ਤੇ ਭਾਰਤ ਅਤੇ ਇੰਗਲੈਂਡ ਵਿਚਾਲੇ 22 ਜਨਵਰੀ ਨੂੰ ਖੇਡੇ ਗਏ ਵਨਡੇ ਮੈਚ ਦੇ ਟਿਕਟਾਂ ਦੀ ਵੰਡ ਵਿੱਚ ਪਾਰਦਰਸ਼ਤਾ ਨਾ ਵਰਤਣ ਦਾ ਦੋਸ਼ ਲਾਇਆ ਹੈ|
ਦਰਅਸਲ, ਵਿਸ਼ਵਰੂਪ ਡੇ ਨੇ ਪੱਤਰਕਾਰ ਸੰਮੇਲਨ ਵਿੱਚ ਗਾਂਗੁਲੀ ਦੀ ਆਲੋਚਨਾ ਕੀਤੀ| ਉਨ੍ਹਾਂ ਕਿਹਾ ਕਿ ਕਾਂਪਲੀਮੈਂਟਰੀ ਟਿਕਟਾਂ ਨੂੰ ਜਿੰਨਾ ਕੋਟਾ ਮਿਲਣਾ ਸੀ ਉਹ ਨਹੀਂ ਦਿੱਤਾ ਗਿਆ| ਹਾਲਾਂਕਿ ਗਾਂਗੁਲੀ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਈਡਨ ਗਾਰਡਨਸ ਵਿੱਚ ਜਦੋਂ ਵੀ ਮੈਚ ਹੁੰਦਾ ਹੈ ਉਦੋਂ ਡੇ ਨੂੰ ਹਰ ਵਾਰ ਪ੍ਰਤੀ ਮੈਚ 200 ਤੋਂ 300 ਟਿਕਟ ਮਿਲਦੇ ਹਨ| ਉਨ੍ਹਾਂ ਕਿਹਾ, ਉਹ ਹਮੇਸ਼ਾ ਮੈਥੋਂ 200 ਤੋਂ 300 ਟਿਕਟ ਲੈਂਦੇ ਰਹੇ ਹਨ| ਇਸ ਲਈ ਉਨ੍ਹਾਂ ਦੇ ਲਾਏ ਗਏ ਦੋਸ਼     ਬੇਬੁਨਿਆਦ ਹਨ| ਮੈਂ ਇਸ ਤੇ ਅੱਗੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ|

Leave a Reply

Your email address will not be published. Required fields are marked *