ਕੈਮਰੂਨ ਵਿੱਚ ਬੰਦੂਕਧਾਰੀਆਂ ਨੇ 36 ਯਾਤਰੀ ਕੀਤੇ ਅਗਵਾ

ਯਾਓਨਡੇ, 16 ਜਨਵਰੀ (ਸ.ਬ.) ਦੱਖਣ-ਪੱਛਮ ਕੈਮਰੂਨ ਵਿਚ ਬੰਦੂਕਧਾਰੀਆਂ ਨੇ ਅੱਜ ਬਿਉਏਆ-ਕੁਮਬਾ ਹਾਈਵੇਅ ਤੇ 36 ਯਾਤਰੀਆਂ ਨੂੰ ਅਗਵਾ ਕਰ ਲਿਆ| ਘਟਨਾ ਦੇ ਚਸ਼ਮਦੀਦ ਡਰਾਈਵਰ ਸੈਮੁਅਲ ਅਸਾਂਗ ਨੇ ਦੱਸਿਆ,”ਦੋ ਯਾਤਰੀ ਬੱਸਾਂ ਕੁਮਬਾ ਤੋਂ ਬਿਉਏਆ ਲਈ ਰਵਾਨਾ ਹੋਈਆਂ ਸਨ| ਇਸੇ ਦੌਰਾਨ ਇਡਿਕੀ ਪਿੰਡ ਵਿਚ ਬੰਦੂਕਧਾਰੀਆਂ ਨੇ ਬੱਸਾਂ ਨੂੰ ਰੋਕਿਆ ਅਤੇ ਸਾਰੇ ਯਾਤਰੀਆਂ ਨੂੰ ਹੇਠਾਂ ਉਤਾਰ ਕੇ ਆਪਣਾ ਪਛਾਣ ਪੱਤਰ ਦੇਣ ਲਈ ਕਿਹਾ| ਇਸ ਮਗਰੋਂ ਉਹ ਲੋਕ ਸਾਰੇ ਯਾਤਰੀਆਂ ਨੂੰ ਇਕ ਅਣਜਾਣ ਜਗ੍ਹਾ ਤੇ ਲੈ ਗਏ| ਉਨ੍ਹਾਂ ਲੋਕਾਂ ਨੇ ਬੱਸ ਡਰਾਈਵਰਾਂ ਨੂੰ ਕੁਮਬਾ ਬੱਸ ਅੱਡੇ ਵਾਪਸ ਜਾਣ ਲਈ ਕਿਹਾ|” ਸਥਾਨਕ ਪ੍ਰਸ਼ਾਸਨ ਦੇ ਮੁਤਾਬਕ ਹਾਈਵੇਅ ਤੇ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਅਗਵਾ ਕੀਤੇ ਗਏ ਲੋਕਾਂ ਦੀ ਤਲਾਸ਼ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *