ਕੈਮਰੂਨ ਵਿੱਚ ਬੱਸਾਂ ਉਤੇ ਹਮਲਾ, ਇਕ ਵਿਅਕਤੀ ਦੀ ਮੌਤ ਤੇ ਕਈ ਜ਼ਖਮੀ

ਕੈਮਰੂਨ, 10 ਸਤੰਬਰ (ਸ.ਬ.) ਮੱਧ ਅਫਰੀਕੀ ਦੇਸ਼ ਕੈਮਰੂਨ ਦੇ ਅਸ਼ਾਂਤ ਪੱਛਮੀ-ਉਤਰੀ ਇਲਾਕੇ ਵਿਚ ਇਕ ਯਾਤਰੀ ਬੱਸਾਂ ਦੇ ਕਾਫਿਲੇ ਉਤੇ ਬੀਤੇ ਦਿਨੀਂ ਹਮਲਾ ਹੋਇਆ, ਜਿਸ ਵਿਚ ਇਕ ਬੱਸ ਡਰਾਈਵਰ ਦੀ ਮੌਤ ਹੋ ਗਈ ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ| ਇਕ ਰਿਪੋਰਟ ਮੁਤਾਬਕ ਦੇਸ਼ ਦੇ ਪੱਛਮੀ-ਉਤਰੀ ਅਸ਼ਾਂਤ ਇਲਾਕੇ ਵਿਚ ਰਾਤ ਨੂੰ ਹਮਲਾ ਹੋਇਆ, ਜਿੱਥੇ ਅੰਗਰੇਜ਼ੀ ਭਾਸ਼ੀ ਵੱਖਵਾਦੀਆਂ ਨੇ ਸੁਤੰਤਰ ਖੇਤਰ ਦਾ ਐਲਾਨ ਕੀਤਾ ਹੋਇਆ ਹੈ|
ਸੋਸ਼ਲ ਮੀਡੀਆ ਉਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ 5 ਬੱਸਾਂ ਦੀਆਂ ਖਿੜਕੀਆਂ ਬੁਰੀ ਤਰ੍ਹਾਂ ਨਾਲ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ| ਵੱਖਵਾਦੀਆਂ ਨੇ ਬੱਸਾਂ ਦੀ ਜੰਮ ਕੇ ਭੰਨ-ਤੋੜ ਕੀਤੀ| ਵੱਖਵਾਦੀ ਸਮੂਹਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉਤੇ ਲਈ ਹੈ| ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੈਮਰੂਨ ਦੇ ਉਤਰੀ-ਪੱਛਮੀ ਅਤੇ ਦੱਖਣੀ-ਪੱਛਮੀ ਖੇਤਰ ਵਿਚ 16 ਸਤੰਬਰ ਤੋਂ ਬਾਅਦ ਕਿਸੇ ਵੀ ਬੱਸ ਨੂੰ ਯਾਤਰਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ| ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਸੜਕ ਦੇ ਵਿਚੋਂ-ਵਿਚ ਡੂੰਘਾ ਖੱਡ ਖੋਦਿਆ ਗਿਆ ਸੀ| ਜ਼ਿਕਰਯੋਗ ਹੈ ਕਿ ਕੈਮਰੂਨ ਦੇ ਦੋ ਘੱਟ ਗਿਣਤੀ ਅੰਗਰੇਜ਼ੀ ਭਾਸ਼ੀ ਖੇਤਰਾਂ ਵਿਚ ਵੱਖਵਾਦੀ ਹਿੰਸਾ ਵਿਚ ਸਾਲ 2016 ਤੋਂ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਹਨ ਅਤੇ ਤਕਰੀਬਨ 2 ਲੱਖ ਲੋਕ ਬੇਘਰ ਹੋਏ ਹਨ|

Leave a Reply

Your email address will not be published. Required fields are marked *