ਕੈਮਰੂਨ : ਸੜਕ ਦੁਰਘਟਨਾ ਵਿੱਚ 20 ਵਿਅਕਤੀਆਂ ਦੀ ਮੌਤ

ਯਾਓਂਡੇ, 24 ਜਨਵਰੀ (ਸ.ਬ.) ਮੱਧ ਅਫਰੀਕੀ ਦੇਸ਼ ਕੈਮਰੂਨ ਵਿੱਚ ਗੋਓਂਡੇਰੇ-ਟੋਬਰੋ ਹਾਈਵੇਅ ਤੇ ਹੋਈ ਇਕ ਸੜਕ ਦੁਰਘਟਨਾ ਵਿੱਚ ਬੱਚਿਆਂ ਸਮੇਤ ਤਕਰੀਬਨ 20 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ|
ਲੋਕਾਂ ਨੇ ਦੱਸਿਆ ਕਿ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦ ਇਕ ਟਰੱਕ ਅਤੇ ਇਕ ਬੱਸ ਦੀ ਜ਼ਬਰਦਸਤ ਟੱਕਰ ਹੋਈ| ਇਸ ਦੁਰਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ| ਜ਼ਖਮੀਆਂ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਚੱਲ ਰਿਹਾ ਹੈ| ਕੈਮਰੂਨ ਦੇ ਆਵਾਜਾਈ ਮੰਤਰੀ ਮੁਤਾਬਕ ਦੇਸ਼ ਵਿੱਚ ਹਰ ਸਾਲ ਘੱਟ ਤੋਂ ਘੱਟ 1200 ਵਿਅਕਤੀਆਂ ਦੀ ਮੌਤ ਸੜਕ ਦੁਰਘਟਨਾਵਾਂ ਦੇ ਕਾਰਨ ਹੁੰਦੀ ਹੈ| ਸਰਕਾਰ ਵਲੋਂ ਲੋਕਾਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕ ਅਣਗਹਿਲੀਆਂ ਕਰਦੇ ਹਨ| ਇਸ ਹਾਦਸੇ ਵਿੱਚ ਕਸੂਰ ਬੱਸ ਵਾਲੇ ਦਾ ਸੀ ਜਾਂ ਟਰੱਕ ਵਾਲੇ ਦਾ ਇਸ ਸਬੰਧੀ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ| ਫਿਲਹਾਲ ਜਾਂਚ ਚੱਲ ਰਹੀ ਹੈ|

Leave a Reply

Your email address will not be published. Required fields are marked *