ਕੈਮਿਸਟਾਂ ਵਲੋਂ ਰੋਸ ਪ੍ਰਦਰਸ਼ਨ ਭਲਕੇ ਤੋਂ

ਖਰੜ, 24 ਜੁਲਾਈ (ਕੁਸ਼ਲ ਆਨੰਦ) ਪੰਜਾਬ ਦੇ ਕੈਮਿਸਟਾਂ ਵਲੋਂ 25 ਜੁਲਾਈ ਤੋਂ 30 ਜੁਲਾਈ ਤਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਭਾਟੀਆ ਨੇ ਦੱਸਿਆ ਕਿ ਪੁਲੀਸ ਵਲੋਂ ਨਸ਼ਾ ਅਤੇ ਨਸ਼ੀਲੀਆਂ ਦਵਾਈਆਂ ਦੇ ਨਾਮ ਉਪਰ ਸਾਫ ਸੁਥਰਾ ਕਾਰੋਬਾਰ ਕਰਨ ਵਾਲੇ ਕੈਮਿਸਟਾਂ ਨੂੰ ਤੰਗ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਅਕਸਰ ਹੀ ਪੁਲੀਸ ਵਲੋਂ ਨਸ਼ੇ ਦੀ ਰੋਕਥਾਮ ਲਈ ਕੈਮਿਸਟਾਂ ਦੀਆਂ ਦੁਕਾਨਾਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕੈਮਿਸਟਾਂ ਦਾ ਕੰਮ ਕਾਰ ਪ੍ਰਭਾਵਿਤ ਹੋ ਗਿਆ ਹੈ| ਉਹਨਾਂ ਕਿਹਾ ਕਿ ਕੈਮਿਸਟਾਂ ਉਪਰ ਬਿਨਾਂ ਪਰਚੀ ਸੀਰਿੰਜ ਵੇਚਣ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ ਜਦੋਂਕਿ ਆਨ ਲਾਈਨ 100 ਸਰਿੰਜਾਂ ਮੰਗਵਾਉਣ ਤੇ 40 ਸਰਿੰਜਾਂ ਮੁਫਤ ਵਿੱਚ ਦਿੱਤੀਆਂ ਜਾਂਦੀਆਂ ਹਨ, ਉਸ ਪਾਸੇ ਧਿਆਨ ਦੇਣ ਦੀ ਥਾਂ ਪੁਲੀਸ ਵਲੋਂ ਕੈਮਿਸਟਾਂ ਨੂੰ ਤੰਗ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪੁਲੀਸ ਦੀ ਦਖਲਅੰਦਾਜੀ ਦੇ ਵਿਰੁਧ ਪੰਜਾਬ ਭਰ ਦੇ ਕੈਮਿਸਟ 25 ਜੁਲਾਈ ਤੋਂ 30 ਜੁਲਾਈ ਤੱਕ ਰੋਸ ਪ੍ਰਦਰਸ਼ਨ ਕਰਨਗੇ|

Leave a Reply

Your email address will not be published. Required fields are marked *