ਕੈਲਗਰੀ ਤੋਂ ਉਡਾਣ ਭਰਦੇ ਹੀ ਜਹਾਜ਼ ਵਿੱਚ ਧੂੰਆਂ ਭਰਨ ਕਾਰਨ ਐਮਰਜੈਂਸੀ ਲੈਂਡਿੰਗ

ਕੈਲਗਰੀ, 3 ਫਰਵਰੀ (ਸ.ਬ.) ਕੈਲਗਰੀ ਤੋਂ ਫੋਨਿਕਸ ਲਈ ਉਡਾਣ ਭਰਨ ਵਾਲੇ ਵੈਸਟਜੈਟ ਦੇ ਜਹਾਜ਼ ਵਿੱਚ ਧੂੰਆਂ ਭਰ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਵਾਪਸ                  ਭੇਜਿਆ ਗਿਆ| ਦੱਸਿਆ ਜਾ ਰਿਹਾ ਹੈ ਕਿ ਵੈਸਟਜੈਟ ਦੀ ਫਲਾਈਟ 1402 ਨੇ 11.00 ਵਜੇ ਸਵੇਰੇ ਉਡਾਣ ਭਰੀ ਸੀ ਅਤੇ 12.15 ਵਜੇ ਉਸ ਨੂੰ ਸੁਰੱਖਿਅਤ ਕੈਲਗਰੀ ਏਅਰਪੋਰਟ ਤੇ ਦੁਬਾਰਾ ਲੈਂਡ ਕਰਵਾ ਲਿਆ ਗਿਆ| ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੇ ਕੈਬਿਨ ਵਿੱਚ ਧੂੰਆਂ ਭਰ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ| ਕੈਲਗਰੀ    ਏਅਰਪੋਰਟ ਤੇ ਪਹਿਲਾਂ ਹੀ ਐਮਰਜੈਂਸੀ ਵਿਭਾਗ ਦੇ ਅਧਿਕਾਰੀ ਖੜ੍ਹੇ ਸਨ| ਜਹਾਜ਼ ਦੇ ਲੈਂਡ ਕਰਦੇ ਹੀ ਐਮਰਜੈਂਸੀ ਅਧਿਕਾਰੀਆਂ ਨੇ ਉਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਕੀਤੀ| ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ| ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਛੇਤੀ ਹੀ ਦੂਜੇ ਜਹਾਜ਼ ਵਿੱਚ ਬਿਠਾ ਦਿੱਤਾ ਗਿਆ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੇ ਬਿਨਾਂ ਕਿਸੀ ਮੁਸ਼ਕਿਲ ਤੋਂ ਪਹੁੰਚਾਇਆ ਜਾ ਸਕੇ|

Leave a Reply

Your email address will not be published. Required fields are marked *