ਕੈਲਗਰੀ ਵਿੱਚ ਛੋਟਾ ਜਹਾਜ਼ ਹੋਇਆ ਕਰੈਸ਼, 2 ਦੀ ਮੌਤ

ਕੈਲਗਰੀ, 14 ਫਰਵਰੀ (ਸ.ਬ.) ਬੀਤੀ ਰਾਤ ਕੈਲਗਰੀ ਦੇ ਪੱਛਮੀ ਖੇਤਰ ਵਿਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਵਿਚ ਸਾਵਰ ਦੋਹਾਂ ਵਿਅਕਤੀਆਂ ਦੀ ਮੌਤ ਹੋ ਗਈ| ਇਨ੍ਹਾਂ ਤੋਂ ਇਲਾਵਾ ਇਸ ਜਹਾਜ਼ ਹਾਦਸੇ ਵਿਚ ਕਿਸੇ ਹੋਰ ਵਿਅਕਤੀ ਦੇ ਸ਼ਾਮਲ ਹੋਣ ਦਾ ਖਦਸ਼ਾ ਨਹੀਂ ਹੈ| ਕੈਨੇਡਾ ਦੀ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ 5.55 ਵਜੇ ਸ਼ਾਮ ਦੇ ਕਰੀਬ ਕੈਲਗਰੀ ਦੇ ਵੈਪਰੋਸ ਖੇਤਰ ਵਿਚ ਇਕ ਜਹਾਜ਼ ਦੇ ਹਾਦਸੇ ਦੇ ਸ਼ਿਕਾਰ ਹੋਣ ਦੀ ਰਿਪੋਰਟ ਮਿਲੀ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕਿਹੜਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਇਹ ਘਟਨਾ ਅਸਲ ਵਿਚ ਕਿੱਥੇ ਵਾਪਰੀ| ਪੁਲੀਸ ਨੇ ਜਹਾਜ਼ ਦੀ ਖੋਜ ਕੀਤੀ ਤਾਂ ਇਸ ਦਾ ਮਲਬਾ ਹਾਈਵੇਅ 40 ਅਤੇ ਹਾਈਵੇਅ 579 ਦੇ ਨੇੜੇ ਮਿਲਿਆ| ਜਹਾਜ਼ ਦੇ ਮਲਬੇ ਦੀ ਤਲਾਸ਼ ਵਿਚ ਪੁਲੀਸ, ਫੌਜ ਅਤੇ ਸਥਾਨਕ ਨਾਗਰਿਕ ਜੁਟੇ ਹੋਏ ਸਨ|
ਜਹਾਜ਼ ਨੂੰ ਹਾਦਸੇ ਦਾ ਸ਼ਿਕਾਰ ਹੁੰਦੇ ਹੋਏ ਇਕ ਹੋਰ ਜਹਾਜ਼ ਨੇ ਦੇਖਿਆ ਸੀ ਅਤੇ ਇਸ ਦੀ ਜਾਣਕਾਰੀ ਪੁਲੀਸ ਨੂੰ    ਭੇਜੀ ਗਈ ਸੀ| ਪੁਲੀਸ ਨੇ ਦੱਸਿਆ ਕਿ ਇਹ ਜਹਾਜ਼ ਮਾਊਂਟ ਰਾਇਲ ਯੂਨੀਵਰਸਿਟੀ ਦਾ ਸੀ| ਯੂਨੀਵਰਸਿਟੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ| ਯੂਨੀਵਰਸਿਟੀ ਦੇ ਅਧਿਕਾਰੀ ਹਾਦਸੇ ਤੋਂ ਬਾਅਦ ਟਰਾਂਸਪੋਰਟ ਕੈਨੇਡਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ| ਫਿਲਹਾਲ ਯੂਨੀਵਰਸਿਟੀ ਨੇ ਹਾਦਸੇ ਵਿਚ ਮਾਰੇ ਗਏ ਦੋ ਲੋਕਾਂ ਦੀ ਪਛਾਣ ਨਹੀਂ ਕੀਤੀ ਹੈ| ਹੁਣ ਇਸ ਮਾਮਲੇ ਦੀ ਜਾਂਚ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਸੌਂਪ ਦਿੱਤੀ ਗਈ ਹੈ|

Leave a Reply

Your email address will not be published. Required fields are marked *