ਕੈਲਗਰੀ ਵਿੱਚ ਦਿਨ-ਦਿਹਾੜੇ ਲੁੱਟੀ ਸੁਨਿਆਰੇ ਦੀ ਦੁਕਾਨ

ਕੈਲਗਰੀ, 1 ਸਤੰਬਰ (ਸ.ਬ.) ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਦਿਨ-ਦਿਹਾੜੇ ਇਕ ਹਥਿਆਰਬੰਦ ਲੁਟੇਰੇ ਨੇ ਇਕ ਸੁਨਿਆਰੇ ਦੀ ਦੁਕਾਨ ਨੂੰ ਲੁੱਟ ਲਿਆ| ਜਾਣਕਾਰੀ ਮੁਤਾਬਕ ਸਨਰਿੱਜ ਮਾਲ ਵਿੱਚ ਇਕ ਸੁਨਿਆਰੇ ਦੀ ਦੁਕਾਨ ਵਿੱਚੋਂ ਇਕ ਨਕਾਬਪੋਸ਼ ਵਿਅਕਤੀ ਨੇ ਲੁੱਟ ਮਚਾਈ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ ਦੁਪਹਿਰ ਦੇ ਸਮੇਂ ਲੁਟੇਰਾ ਪੈਰਿਸ ਜਿਊਲਰੀ ਦੁਕਾਨ ਵਿੱਚ ਦਾਖਲ ਹੋਇਆ ਅਤੇ ਉਸ ਨੇ ਕੱਚ ਦੇ ਕਾਊਂਟਰ ਤੋੜ ਕੇ ਕਾਫੀ ਗਹਿਣੇ ਲੁੱਟ ਲਏ|
ਕੈਲਗਰੀ ਪੁਲੀਸ ਨੂੰ ਦੁਕਾਨ ਦੇ ਸਟਾਫ ਨੇ ਦੱਸਿਆ ਕਿ ਇਹ ਲੁਟੇਰਾ ਹਥਿਆਰ ਲੈ ਕੇ ਆਇਆ ਸੀ ਅਤੇ ਉਸ ਨੇ ਘੱਟੋ-ਘੱਟ ਕੱਚ ਦੇ ਦੋ ਕਾਊਂਟਰ ਤੋੜ ਕੇ ਗਹਿਣੇ ਲੁੱਟ ਲਏ| ਦੁਕਾਨ ਮਾਲਕ ਨੇ ਦੱਸਿਆ ਕਿ ਉਸ ਦੇ ਮਹਿੰਗੇ ਗਹਿਣੇ ਚੋਰੀ ਹੋਣ ਨਾਲ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ| ਪੁਲੀਸ ਨੇ ਕਿਹਾ ਕਿ ਇਸ ਸ਼ਾਪਿੰਗ ਮਾਲ ਦੇ ਨੇੜੇ ਹੀ ਰੇਲਵੇ ਸਟੇਸ਼ਨ ਹੈ ਅਤੇ ਸ਼ਾਇਦ ਲੁਟੇਰਾ ਇੱਥੋਂ ਫਰਾਰ ਹੋ ਗਿਆ ਹੋਵੇਗਾ| ਪੁਲੀਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਲੁਟੇਰੇ ਬਾਰੇ ਕੋਈ ਸੁਰਾਗ ਹੱਥ ਲੱਗ ਸਕੇ| ਇਕ ਰਾਤ ਪਹਿਲਾਂ ਹੀ ਟੋਰਾਂਟੋ ਵਿੱਚ ਵੀ ਕਈ ਰੈਸਟੋਰੈਂਟ ਅਤੇ ਗੈਸ ਸਟੇਸ਼ਨਾਂ ਨੂੰ ਲੁੱਟਿਆ ਗਿਆ, ਜਿਸ ਦੀ ਫਿਲਹਾਲ ਜਾਂਚ ਚੱਲ ਰਹੀ ਹੈ|
ਪੁਲੀਸ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੱਤਾ ਹੋਵੇ ਤਾਂ ਉਹ ਪੁਲੀਸ ਨੂੰ ਜਾਣਕਾਰੀ ਜ਼ਰੂਰ ਦੇਵੇ|

Leave a Reply

Your email address will not be published. Required fields are marked *