ਕੈਲਗਰੀ ਵਿੱਚ ਸੜਦੀ ਕਾਰ ਵਿੱਚੋਂ ਮਿਲੀਆਂ ਤਿੰਨ ਲਾਸ਼ਾਂ, ਕਾਰ ਮਾਲਕ ਦੀ ਲਾਸ਼ ਟੋਏ ਵਿੱਚੋਂ ਮਿਲੀ

ਕੈਲਗਰੀ, 14 ਜੁਲਾਈ (ਸ.ਬ.) ਕੈਨੇਡਾ ਦੇ ਕੈਲਗਰੀ ਵਿੱਚ ਸੜਦੀ ਹੋਈ ਕਾਰ ਵਿਚੋਂ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ|
ਬੀਤੇ ਦਿਨੀਂ ਪੁਲੀਸ ਨੂੰ ਕਾਰ ਦੇ ਮਾਲਕ ਦੀ ਲਾਸ਼ ਵੀ ਮਿਲੀ ਹੈ| ਉਨ੍ਹਾਂ ਦੱਸਿਆ ਕਿ ਕਾਰ ਵਿੱਚੋਂ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ ਤੇ ਹੁਣ ਕਾਰ ਮਾਲਕ ਦੀ ਲਾਸ਼ ਟੋਏ ਵਿਚੋਂ ਮਿਲੀ ਹੈ, ਜਿਸ ਦੀ ਉਮਰ 26 ਸਾਲ ਸੀ| ਉਨ੍ਹਾਂ ਕਿਹਾ ਕਿ ਚਾਰੋਂ ਲਾਸ਼ਾਂ ਦੇ ਸਰੀਰ ਤੇ ਸੱਟਾਂ ਦੇ ਵੀ ਜ਼ਖਮ ਹਨ|
ਸੋਮਵਾਰ ਨੂੰ 39 ਸਾਲਾ ਇਕ ਵਿਅਕਤੀ ਸਮੇਤ 25 ਅਤੇ 36 ਸਾਲਾ ਦੋ ਭੈਣਾਂ ਦੀਆਂ ਲਾਸ਼ਾਂ ਮਿਲੀਆਂ ਸਨ| ਇਹ ਦੋਵੇਂ ਛੋਟੇ-ਛੋਟੇ ਬੱਚਿਆਂ ਦੀਆਂ ਮਾਂਵਾਂ ਹਨ ਅਤੇ ਪਰਿਵਾਰ ਨੇ ਦੱਸਿਆ ਕਿ ਇਸ ਹਾਦਸੇ ਨੇ ਉਨ੍ਹਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ ਹਨ| ਪਰਿਵਾਰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਹਨ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ| ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਪਤਾ ਲੱਗੇ ਤਾਂ ਉਹ ਜ਼ਰੂਰ ਜਾਣਕਾਰੀ ਦੇਣ|

Leave a Reply

Your email address will not be published. Required fields are marked *