ਕੈਲਗਰੀ ਹਵਾਈ ਅੱਡੇ ਤੇ  ਅਫਵਾਹ ਫੈਲਣ ਕਾਰਨ ਕਈ ਉਡਾਨਾਂ  ਰੱਦ

ਕੈਲਗਰੀ, 17 ਜੂਨ (ਸ.ਬ.) ਕੈਨੇਡਾ ਦੇ ਕੈਲਗਰੀ ਹਵਾਈ ਅੱਡੇ ਤੇ ਬੀਤੀ ਸ਼ਾਮ ਇਕ ਫੋਨ ਮਗਰੋਂ ਹੜਕੰਪ ਮਚ ਗਿਆ| ਕਿਹਾ ਜਾ ਰਿਹਾ ਸੀ ਕਿ ਇਕ ਤੇਜ਼ ਸ਼ੂਟਰ ਇੱਥੇ ਘੁੰਮ ਰਿਹਾ ਹੈ| ਇਸ ਕਾਰਨ ਲੋਕਾਂ ਨੂੰ ਖਤਰਾ ਹੋ ਸਕਦਾ ਹੈ| ਇਸ ਕਾਰਨ ਲੋਕਾਂ ਦੀ ਸੁਰੱਖਿਆ ਲਈ ਸਖਤੀ ਨਾਲ ਹਵਾਈ ਅੱਡੇ ਦੀ ਜਾਂਚ ਕੀਤੀ ਗਈ| ਜਾਂਚ ਲੰਬੀ ਹੋਣ ਕਾਰਨ ਕਈ ਉਡਾਣਾਂ ਵੀ ਰੱਦ ਹੋ ਗਈਆਂ|
ਭਾਵੇਂ ਕਿ ਇਹ ਸਿਰਫ ਅਫਵਾਹ ਹੀ ਸੀ ਪਰ ਪੁਲੀਸ ਨੇ ਹਰ ਪਾਸੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਸਨ| ਜਾਂਚ ਮਗਰੋਂ ਲੋਕਾਂ ਨੂੰ ਦੱਸ ਦਿੱਤਾ ਗਿਆ ਕਿ ਇਹ ਇਕ ਅਫਵਾਹ ਸੀ ਤੇ ਉਹ ਸਭ ਸੁਰੱਖਿਅਤ ਹਨ| ਅਧਿਕਾਰੀਆਂ ਨੇ ਹਵਾਈ ਅੱਡਾ ਖਾਲੀ ਕਰਵਾਉਣ ਦੀ ਬਜਾਏ ਚੱਪੇ-ਚੱਪੇ ਦੀ ਜਾਂਚ ਕੀਤੀ| ਕੁੱਝ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਲੋਕ ਸਹਿਮੇ ਹੋਏ ਚੁੱਪ-ਚਾਪ ਇਕ ਪਾਸੇ ਨੂੰ ਖੜੇ ਸਨ ਤੇ ਪੁਲੀਸ ਚੁਸਤੀ ਨਾਲ ਜਾਂਚ ਕਰ ਰਹੀ ਸੀ|

Leave a Reply

Your email address will not be published. Required fields are marked *