ਕੈਲਾਸ਼ ਸੱਤਿਆਰਥੀ ਦੇ ਘਰ ਵਿੱਚ ਚੋਰੀ

ਨਵੀਂ ਦਿੱਲੀ, 7 ਫਰਵਰੀ (ਸ.ਬ.) ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੇ ਘਰ ਵਿੱਚ  ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਘਟਨਾ ਵਿੱਚ ਉਨ੍ਹਾਂ ਦੇ ਨੋਬਲ ਪੁਰਸਕਾਰ ਦੀ ਪ੍ਰਤੀਰੂਪ ਸਮੇਤ ਕੁਝ ਗਹਿਣੇ ਅਤੇ ਮਹਿੰਗੇ ਸਾਮਾਨ ਵੀ ਚੋਰੀ ਹੋਏ ਹਨ| ਪੁਲੀਸ ਸੂਤਰਾਂ ਨੇ ਦੱਸਿਆ ਕਿ ਚੋਰੀ ਦੀ ਇਹ ਵਾਰਦਾਤ ਉਨ੍ਹਾਂ ਦੇ ਅਲਕਨੰਦਾ ਅਪਾਰਟਮੈਂਟ ਵਿੱਚ ਬੀਤੀ ਰਾਤ ਹੋਈ| ਸ਼ੁਰੂਆਤੀ ਪੁਲੀਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਸ਼੍ਰੀ ਸੱਤਿਆਰਥੀ ਦਾ ਘਰ ਕਈ ਦਿਨਾਂ ਤੋਂ ਬੰਦ ਸੀ ਅਤੇ ਉਹ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿੱਚ ਇਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਗਏ ਹਨ| ਘਰ ਵਿੱਚ ਕਿਸੇ ਦੇ ਨਾ ਹੋਣ ਦਾ ਫਾਇਦਾ ਚੁੱਕ ਕੇ ਚੋਰ ਘਰ ਦਾ ਤਾਲਾ ਤੋੜ ਕੇ ਅੰਦਰ ਆ ਗਏ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *