ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ, ਵੱਡੀ ਗਿਣਤੀ ਘਰ ਖਾਲੀ ਕਰਵਾਏ

ਸਾਨ ਫਰਾਂਸਿਸਕੋ, 26 ਜੂਨ (ਸ.ਬ.) ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਜੰਗਲੀ ਖੇਤਰ ਵਿੱਚ ਅੱਗ ਲੱਗ ਗਈ, ਜਿਸ ਕਾਰਨ ਹਜ਼ਾਰਾਂ ਲੋਕਾਂ ਕੋਲੋਂ ਘਰ ਖਾਲੀ ਕਰਵਾਏ ਗਏ| ਇਸ ਤੋਂ ਪਹਿਲਾਂ ਇੱਥੇ ਬੀਤੇ ਦਿਨੀਂ ਅੱਗ ਲੱਗਣ ਕਾਰਨ 3000 ਲੋਕਾਂ ਕੋਲੋਂ ਘਰ ਖਾਲੀ ਕਰਵਾਏ ਗਏ ਅਤੇ ਘੱਟੋ-ਘੱਟ 22 ਇਮਾਰਤਾਂ ਅੱਗ ਦੀ ਲਪੇਟ ਵਿੱਚ ਆ ਗਈਆਂ| ਇੱਥੇ ਕਾਫੀ ਸਮੇਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਕਈ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਜੰਗਲੀ ਇਲਾਕਿਆਂ ਵਿੱਚ ਤੇਜ਼ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ| ਸੋਕੇ ਕਾਰਨ ਪਹਿਲਾਂ ਵੀ ਇਨ੍ਹਾਂ ਇਲਾਕਿਆਂ ਵਿੱਚ ਚਿਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ| ਸਾਵਧਾਨੀ ਦੇ ਤੌਰ ਤੇ ਰਾਸ਼ਟਰੀ ਪਾਰਕਾਂ ਨੂੰ ਬੰਦ ਕੀਤਾ ਗਿਆ ਸੀ| ਗਵਰਨਰ ਜੈਰੀ ਬਰਾਊਨ ਨੇ ਬੀਤੇ ਦਿਨੀਂ ਲੇਕ ਕਾਊਂਟੀ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ, ਇਸ ਇਲਾਕੇ ਵਿੱਚ ਸਭ ਤੋਂ ਵਧ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ| ਇਲੈਕਟਡ ਸੁਪਰਵਾਇਜ਼ਰ ਜਿਮ ਸਟੀਲੇ ਨੇ ਦੱਸਿਆ ਕਿ ਅੱਗ ਬੁਝਾਉਣ ਵਾਲਾ ਸਮਾਨ ਪੁਰਾਣਾ ਹੈ ਪਰ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ| ਇਹ ਇਲਾਕਾ ਸੰਵੇਦਨਸ਼ੀਲ ਹੋਣ ਕਾਰਨ ਇੱਥੇ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਅਤੇ ਇਸ ਤੇ ਕਾਬੂ ਪਾਉਣ ਵਿੱਚ ਸਮਾਂ ਲੱਗਦਾ ਹੈ| ਕੈਲੀਫੋਰਨੀਆ ਵਿੱਚ ਤੇਜ਼ ਗਰਮੀ, ਤੇਜ਼ ਅਤੇ ਖੁਸ਼ਕ ਹਵਾਵਾਂ ਕਾਰਨ ਸੋਕਾ ਪ੍ਰਭਾਵਿਤ ਇਲਾਕਿਆਂ ਵਿੱਚ ਅੱਗ ਲੱਗਣਾ ਆਮ ਹੋ ਗਿਆ ਹੈ| ਇਸੇ ਤਰ੍ਹਾਂ ਦੀ ਸਥਿਤੀ ਇੱਥੇ 2017 ਵਿੱਚ ਵੀ ਦੇਖਣ ਨੂੰ ਮਿਲੀ ਸੀ| 2015 ਵਿੱਚ 2000 ਇਮਾਰਤਾਂ ਬਰਬਾਦ ਹੋ ਗਈਆਂ ਸਨ ਅਤੇ 4 ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *