ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ ਹੋ ਚੁੱਕੀ ਹੈ ਭਾਰੀ ਤਬਾਹੀ

ਲਾਸ ਏਜੰਲਸ, 2 ਅਗਸਤ (ਸ.ਬ.) ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦਲ ਦੇ ਹਜ਼ਾਰਾਂ ਮੈਂਬਰ ਜੁਟੇ ਹੋਏ ਹਨ| ਇਥੇ ਲੰਬੇ ਸਮੇਂ ਦੇ ਸੋਕੇ ਕਾਰਨ ਦਰਖਤ ਬੁਰੀ ਤਰ੍ਹਾਂ ਨਾਲ ਸੁੱਕ ਗਏ ਸਨ, ਜਿਨ੍ਹਾਂ ਦੇ ਕਾਰਨ ਉਨ੍ਹਾਂ ਵਿਚ ਅੱਗ ਲੱਗ ਗਈ| ਅੱਗ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਭੱਜਣਾ ਪਿਆ ਹੈ| ਕੈਲੀਫੋਰਨੀਆ ਦੇ ਬਿਗਸਰ ਦੇ ਉੱਤਰ ਵਿਚ ਸੋਬੈਰੰਸ ਵਿਚ 22 ਜਾਲਈ ਤੋਂ ਭਿਆਨਕ ਅੱਗ ਲੱਗੀ ਹੋਈ ਹੈ, ਜਿਸ ਦੀ ਲਪੇਟ ਵਿਚ ਆਉਣ ਨਾਲ 40,168 ਏਕੜ (16,434 ਹੈਕਟੇਅਰ) ਇਲਾਕਾ ਬੁਰੀ ਤਰ੍ਹਾਂ ਨਾਲ ਸੜ ਗਿਆ ਹੈ| ਇਹ ਇਲਾਕਾ ਪ੍ਰਸ਼ਾਂਤ ਮਹਾਸਾਗਰ ਨਾਲ ਲੱਗਦੀਆਂ ਉੱਚੀਆਂ-ਉੱਚੀਆਂ ਚੱਟਾਨਾਂ ਕਾਰਨ ਸੈਲਾਨੀਆਂ ਦੇ ਵਿੱਚ ਕਾਫੀ ਲੋਕਪ੍ਰਸਿੱਧ ਹੈ| ਸੂਬੇ ਦੀ ਇਕ ਏਜੰਸੀ ਮੁਤਾਬਕ ਪ੍ਰਸ਼ਾਸਨ ਨੇ ਜੰਗਲ ਦੀ ਅੱਗ ਨਾਲ ਨਜਿੱਠਣ ਲਈ ਲਗਭਗ 5,300 ਵਿਅਕਤੀ ਨੂੰ ਭੇਜਿਆ ਹੈ ਪਰ ਹੁਣ ਤੱਕ ਸਿਰਫ 18 ਫੀਸਦੀ ਅੱਗ ਤੇ ਹੀ ਕਾਬੂ ਪਾਇਆ ਜਾ ਸਕਿਆ ਹੈ| ਅੱਗ ਦੇ 57 ਘਰ ਤਬਾਹ ਹੋ ਚੁੱਕੇ ਹਨ ਅਤੇ ਇਸ ਨਾਲ ਹੋਰ 2 ਹਜ਼ਾਰ ਢਾਂਚਿਆਂ ਨੂੰ ਨੁਕਸਾਨ ਪਹੁੰਚਣ ਦਾ ਸ਼ੱਕ ਹੈ| ਇਸ ਸ਼ੱਕ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਕਾਰੀਆਂ ਨੇ ਹਜ਼ਾਰਾਂ ਵਾਸੀਆਂ ਨੂੰ ਇਥੋਂ ਹਟਾ ਦਿੱਤਾ ਹੈ|
ਬੀਤੇ ਹਫਤੇ ਅੱਗ ਦੀ ਲਪੇਟ ਵਿਚ ਆ ਕੇ ਇਕ ਬੁਲਡੋਜ਼ਰ ਚਾਲਕ ਦੀ ਮੌਤ ਹੋ ਗਈ ਸੀ| ਉਹ ਵੀ ਅੱਗ ਬੁਝਾਉਣ ਦੀ ਮੁਹਿੰਮ ਵਿਚ ਸ਼ਾਮਿਲ ਸੀ| ਫਰੇਸਨੋ ਕਾਊਂਟੀ ਦੇ ਜੰਗਲਾਂ ਵਿਚ ਵੀ ਅੱਗ ਲੱਗੀ ਹੋਈ ਹੈ| ਇਸ ਦੀ ਲਪੇਟ ਵਿਚ 1,789 ਏਕੜ ਇਲਾਕਾ ਆ ਚੁੱਕਿਆ ਹੈ ਅਤੇ ਹੁਣ ਤੱਕ ਸਿਰਫ 5 ਫੀਸਦੀ ਅੱਗ ਤੇ ਕਾਬੂ ਪਾਇਆ ਦਾ ਸਕਿਆ ਹੈ| ਏਜੰਸੀ ਨੇ ਅੱਗ ਦਾ ਕਾਰਨ ਉੱਚ ਤਾਪਮਾਨ ਦੱਸਿਆ ਹੈ| ਲਾਸ ਏਜੰਲਸ ਦੇ ਉੱਤਰ ਵਿਚ ਸੈਂਟਾ ਕਲੇਰੀਟਾ ਵਿਚ ਵੀ 41,000 ਏਕੜ ਵਿਚ ਅੱਗ ਲੱਗੀ ਹੈ ਅਤੇ ਇਥੋਂ ਦੇ 20 ਹਜ਼ਾਰ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਜਾਣਾ ਪਿਆ ਹੈ| ਨੈਸ਼ਨਲ ਇੰਟਰਏ ਜੰਸੀ ਫਾਇਰ ਸੈਂਟਰ ਨੇ ਦੱਸਿਆ ਕਿ ਖੁਸ਼ਕ ਮੌਸਮ ਹੋਣ ਕਾਰਨ 65 ਲੱਖ ਦਰਖਤ ਤਬਾਹ ਹੋ ਗਏ ਹਨ, ਜਿਸ ਨਾਲ ਅੱਗ ਲੱਗਣ ਦੀ ਸ਼ੱਕਾ ਬਹੁਤ ਵਧ ਗਈ ਹੈ| ਪੱਛਮੀ ਸੂਬੇ ਇਡਾਹੋ, ਆਰੇਗਾਨ, ਮੋਂਟਾਨਾ, ਨਾਵੇਦਾ ਅਤੇ ਵਯੋਮਿੰਗ ਤੇ ਵੀ ਅੱਗ ਦਾ ਖਤਰਾ ਮੰਡਰਾ ਰਿਹਾ ਹੈ|

Leave a Reply

Your email address will not be published. Required fields are marked *