ਕੈਲੀਫੋਰਨੀਆ ਵਿੱਚ ਅੱਗ ਲੱਗਣ ਕਾਰਨ ਲਾਪਤਾ ਹੋਏ ਲੋਕ ਮਿਲੇ

ਵਾਸ਼ਿੰਗਟਨ 2 ਅਗਸਤ (ਸ.ਬ.) ਉਤਰੀ ਕੈਲੀਫੋਰਨੀਆ ਵਿਚ ਬੀਤੇ 10 ਦਿਨਾਂ ਤੋਂ ਲੱਗੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਕਰਮਚਾਰੀ ਲੱਗੇ ਹੋਏ ਹਨ| ਇਸ ਦੇ ਨਾਲ ਹੀ ਪ੍ਰਭਾਵਿਤ ਲੋਕਾਂ ਨੂੰ ਅਸਥਾਈ ਕੈਂਪਾਂ ਵਿਚ ਪਹੁੰਚਾਇਆ ਜਾ ਰਿਹਾ ਹੈ| ਇਸ ਵਿਚਕਾਰ ਅੱਗ ਕਾਰਨ ਲਾਪਤਾ ਹੋਏ ਕਈ ਲੋਕ ਜਿਉਂਦੇ ਮਿਲ ਗਏ ਹਨ| ਕੈਲੀਫੋਰਨੀਆ ਵਿਚ ਅੱਗ ਲੱਗਣ ਦੀਆਂ 16 ਪ੍ਰਮੁੱਖ ਘਟਨਾਵਾਂ ਵਿਚੋਂ ਇਹ ਗੰਭੀਰ ਘਟਨਾ ਸੀ| ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੇ ਕਮਾਂਡਰ ਨੇ ਕਿਹਾ ਕਿ ਇਹ ਅੱਗ 23 ਜੁਲਾਈ ਨੂੰ ਇਕ ਗੱਡੀ ਕਾਰਨ ਲੱਗੀ| ਇਸ ਹਫਤੇ ਅੱਗ ਦੀ ਤੀਬਰਤਾ ਘੱਟ ਰਹੀ, ਜਿਸ ਨਾਲ ਹੁਣ ਆਬਾਦੀ ਵਾਲੇ ਇਲਾਕਿਆਂ ਨੂੰ ਜ਼ਿਆਦਾ ਖਤਰਾ ਨਹੀਂ ਹੈ| ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਦੇ ਡਿਪਟੀ ਮੁਖੀ ਬ੍ਰੇਟ ਗੌਵੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ|

Leave a Reply

Your email address will not be published. Required fields are marked *