ਕੈਲੀਫੋਰਨੀਆ ਵਿੱਚ ਆਇਆ 3.8 ਦੀ ਤੀਬਰਤਾ ਵਾਲਾ ਭੂਚਾਲ

ਵਾਸ਼ਿੰਗਟਨ, 15 ਮਈ (ਸ.ਬ.) ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਆਕਲੈਂਡ ਸ਼ਹਿਰ ਵਿਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਵਿਭਾਗ ਮੁਤਾਬਕ ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 3.8 ਮਾਪੀ ਗਈ|
ਭੂਚਾਲ ਕਾਰਨ ਆਕਲੈਂਡ ਅਤੇ ਸਾਨ ਫ੍ਰਾਂਸਿਸਕੋ ਸ਼ਹਿਰ ਵਿਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਭੂਚਾਲ ਦਾ ਕੇਂਦਰ ਆਕਲੈਂਡ ਸ਼ਹਿਰ ਤੋਂ ਪੂਰਬੀ-ਉਤਰੀ ਹਿੱਸੇ ਵਿਚ ਤਿੰਨ ਕਿਲੋਮੀਟਰ ਦੂਰ ਜ਼ਮੀਨ ਦੀ ਸਤਹਿ ਤੋਂ 9 ਕਿਲੋਮੀਟਰ ਦੀ ਡੂੰਘਾਈ ਵਿਚ ਰਿਹਾ|

Leave a Reply

Your email address will not be published. Required fields are marked *