ਕੈਲੀਫੋਰਨੀਆ ਵਿੱਚ ਆਏ ਭਿਆਨਕ ਤੂਫਾਨ ਕਾਰਨ 2 ਵਿਅਕਤੀਆਂ ਦੀ ਮੌਤ, ਸੈਂਕੜੇ ਉਡਾਣਾਂ ਰੱਦ

ਲਾਸ ਏਂਜਲਸ, 18 ਫਰਵਰੀ (ਸ.ਬ.) ਅਮਰੀਕਾ ਵਿੱਚ ਸਰਦਨ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ ਆਏ ਇਕ ਸ਼ਕਤੀਸ਼ਾਲੀ ਤੂਫਾਨ ਕਾਰਨ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ| ਇਸ ਕਾਰਨ ਇਕ ਵਿਅਕਤੀ ਨੂੰ ਕਰੰਟ ਲੱਗ ਗਿਆ ਅਤੇ ਉਸਦੀ ਮੌਤ ਹੋ ਗਈ ਜਦੋਂਕਿ ਹੋਰ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਹੋਏ ਹਨ| ਤਾਜਾ ਜਾਣਕਾਰੀ ਮੁਤਾਬਕ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ| ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲੀ ਹੈ| ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡਿਆਂ ਤੇ ਸੈਂਕੜੇ ਉਡਾਣਾਂ ਪ੍ਰਭਾਵਿਤ ਹੋਈਆਂ ਹਨ| ਮਿੱਟੀ ਵਿੱਚ ਧੱਸ ਜਾਣ ਕਾਰਨ ਅਤੇ ਮਲਬੇ ਦੇ ਵਹਿ ਜਾਣ ਦੇ ਸ਼ੱਕ ਕਾਰਨ ਸ਼ੁੱਕਰਵਾਰ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਕੋਲੋਂ ਘਰ ਖਾਲੀ ਕਰਵਾਉਣ ਦੀ ਅਪੀਲ ਕੀਤੀ ਗਈ| ਲਾਸ ਏਂਜਲਸ ਹਵਾਈ ਅੱਡੇ ਤੇ ਆਉਣ ਅਤੇ ਉੱਥੋਂ ਜਾਣ ਵਾਲੀਆਂ 300 ਤੋਂ ਜ਼ਿਆਦਾ ਉਡਾਣਾਂ ਵਿੱਚ ਦੇਰੀ ਹੋ ਗਈ ਜਾਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ|
ਪੁਲੀਸ ਅਤੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਕਿਹਾ ਕਿ ਸ਼ੇਰਮਾਨ ਓਕਸ ਇਲਾਕੇ ਵਿੱਚ ਇਕ ਰੁੱਖ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ ਅਤੇ ਇਕ ਕਾਰ ਇਸ ਕਾਰਨ ਨੁਕਸਾਨੀ ਗਈ| ਕਾਰ ਵਿੱਚ ਬੈਠੇ 55 ਸਾਲਾ ਵਿਅਕਤੀ ਨੂੰ ਕਰੰਟ ਲੱਗ ਗਿਆ ਅਤੇ ਹਸਪਤਾਲ ਵਿੱਚ ਉਸ ਨੂੰ ਮਰਿਆ ਹੋਇਆ ਘੋਸ਼ਿਤ ਕੀਤਾ ਗਿਆ| ਇਲਾਕੇ ਵਿੱਚ 60 ਮੀਲ ਪ੍ਰਤੀ ਘੰਟਾ ਜਾਂ ਉਸ ਤੋਂ ਵਧ ਦੀ ਰਫਤਾਰ ਵਿੱਚ ਹਵਾ ਚੱਲੀ ਅਤੇ ਭਾਰੀ ਮੀਂਹ ਪਿਆ| ਪਹਾੜੀ ਇਲਾਕਿਆਂ ਵਿੱਚ ਮਿੱਟੀ ਧੱਸਣ ਲੱਗ ਗਈ ਅਤੇ ਕਈ ਹਾਈਵੇਅਜ਼ ਨੂੰ ਬੰਦ ਕਰਨਾ ਪਿਆ| ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਦੱਸਿਆ ਕਿ ਇਹ ਤੂਫਾਨ ਜਨਵਰੀ 1995 ਮਗਰੋਂ ਦੱਖਣੀ ਕੈਲੀਫੋਰਨੀਆ ਵਿੱਚ ਆਏ ਹੁਣ ਤਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਦਾ ਰੂਪ ਲੈ ਸਕਦਾ ਹੈ|

Leave a Reply

Your email address will not be published. Required fields are marked *