ਕੈਲੀਫੋਰਨੀਆ ਵਿੱਚ ਇਮਾਰਤ ਵਿੱਚ ਧਮਾਕਾ, 1 ਵਿਅਕਤੀ ਦੀ ਮੌਤ ਤੇ 3 ਜ਼ਖਮੀ

ਆਲਿਸੋ ਵਿਏਜੋ, 16 ਮਈ (ਸ.ਬ.) ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਸ਼ਹਿਰ ਆਲਿਸੋ ਵਿਏਜੋ ਵਿੱਚ ਸਥਿਤ ਇਕ ਦਫਤਰੀ ਇਮਾਰਤ ਵਿਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ| ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ| ਔਰੇਂਜ ਕਾਊਂਟੀ ਫਾਇਰ ਅਥਾਰਿਟੀ ਚੀਫ ਬਰਾਇਨ ਫੈਂਨਸੀ ਨੇ ਕਿਹਾ ਕਿ 70 ਫਾਇਰ ਫਾਈਟਰਜ਼ ਹਾਦਸੇ ਵਾਲੀ ਥਾਂ ਤੇ ਦੁਪਹਿਰ ਤਕਰੀਬਨ 1.00 ਵਜੇ ਪਹੁੰਚੇ|
ਦੱਸਿਆ ਜਾ ਰਿਹਾ ਹੈ ਕਿ ਇਮਾਰਤ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਪਰ ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲਾਇਆ ਜਾ ਸਕਿਆ| ਧਮਾਕੇ ਕਾਰਨ ਇਮਾਰਤ ਦੀਆਂ ਕੰਧਾਂ ਨੂੰ ਨੁਕਸਾਨ ਪੁੱਜਾ| ਜਾਂਚ ਅਧਿਕਾਰੀ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਵਿਚ ਜੁੱਟੇ ਹੋਏ ਹਨ| ਧਮਾਕੇ ਵਿੱਚ ਮਰਨ ਵਾਲੇ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ| ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ|

Leave a Reply

Your email address will not be published. Required fields are marked *