ਕੈਲੀਫੋਰਨੀਆ ਵਿੱਚ ਕਈ ਵਾਹਨ ਆਪਸ ਵਿੱਚ ਭਿੜੇ, 4 ਵਿਅਕਤੀਆਂ ਦੀ ਮੌਤ

ਸਾਨ ਫ੍ਰਾਂਸਿਸਕੋ, 27 ਨਵੰਬਰ (ਸ.ਬ.) ਅਮਰੀਕਾ ਦੇ ਕੈਲੀਫੋਰਨੀਆ ਵਿਚ ਹਾਈਵੇਅ ਤੇ 5 ਵਾਹਨਾਂ ਦੀ ਟੱਕਰ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ|
ਕੈਲੀਫੋਰਨੀਆ ਹਾਈਵੇਅ ਪੈਟਰੋਲ (ਸੀ. ਐਚ. ਪੀ) ਦੇ ਆਕਲੈਂਡ ਖੇਤਰ ਦਫਤਰ ਦੇ ਟਵੀਟ ਮੁਤਾਬਕ ਸਾਨ ਫ੍ਰਾਂਸਿਸਕੋ ਤੋਂ ਲੱਗਭਗ 23 ਕਿਲੋਮੀਟਰ ਦੂਰ ਉਤਰ ਪੂਰਬ ਵਿਚ ਸਾਨ ਪਾਬਲੋ ਸ਼ਹਿਰ ਵਿਚ ਬੀਤੀ ਰਾਤ ਨੂੰ 5 ਵਾਹਨਾਂ ਵਿਚਕਾਰ ਟੱਕਰ ਹੋ ਗਈ, ਜਿਸ ਵਿਚ 6 ਵਿਅਕਤੀਆਂ ਜ਼ਖਮੀ ਹੋ ਗਏ|
ਸੀ. ਐਚ. ਪੀ ਆਕਲੈਂਡ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ| ਬਿਆਨ ਮੁਤਾਬਕ ਹਾਈਵੇਅ ਤੇ ਪੱਛਮ ਵੱਲ ਜਾਣ ਵਾਲੀ ਆਵਾਜਾਈ ਦਾ ਰਸਤਾ ਤਬਦੀਲ ਕਰ ਦਿੱਤਾ ਗਿਆ ਪਰ ਇਹ ਪਤਾ ਨਹੀਂ ਸੀ ਕਿ ਕਿੰਨੀ ਦੇਰ ਤੱਕ ਸੜਕ ਬੰਦ ਰਹੇਗੀ| ਇਸ ਹਾਦਸੇ ਦੇ ਬਾਰੇ ਵਿਚ ਪੀੜਤਾਵਾਂ ਦੀ ਪਛਾਣ ਸਮੇਤ ਹੋਰ ਜਾਣਕਾਰੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ| ਥੈਂਕਸ ਗਿਵਿੰਗ ਹਾਲੀਡੇਅ ਦੌਰਾਨ ਸਾਨ ਫ੍ਰਾਂਸਿਸਕੋ ਵਿਚ ਪਿਛਲੇ 2 ਦਿਨਾਂ ਵਿਚ ਇਹ ਇਸ ਤਰ੍ਹਾਂ ਦਾ ਦੂਜਾ ਹਾਦਸਾ ਹੈ|

Leave a Reply

Your email address will not be published. Required fields are marked *