ਕੈਲੀਫੋਰਨੀਆ ਵਿੱਚ ਜਹਾਜ਼ ਹਾਦਸਾਗ੍ਰਸਤ, 3 ਵਿਅਕਤੀਆਂ ਦੀ ਮੌਤ

 

ਲਾਸ ਏਂਜਲਸ, 28 ਫਰਵਰੀ (ਸ.ਬ.) ਬੀਤੀ ਰਾਤ ਦੱਖਣੀ ਕੈਲੀਫੋਰਨੀਆ ਵਿੱਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 2 ਜ਼ਖਮੀ ਹੋ ਗਏ|
‘ਸੇਸਨਾ 310’ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਅਜੇ ਤਕ ਪਤਾ ਨਹੀਂ ਲੱਗਾ|  ਇਸ ਹਾਦਸੇ ਵਿੱਚ ਜਹਾਜ਼ ਵਿੱਚ ਬੈਠੇ 3 ਵਿਅਕਤੀਆਂ ਦੀ ਮੌਤ ਹੋਈ ਅਤੇ ਬਾਕੀ ਦੋ ਜ਼ਖਮੀ ਹੋਏ| ਇਸ ਕਾਰਨ ਦੋ ਘਰ ਵੀ ਨੁਕਸਾਨੇ ਗਏ ਹਨ| ਫਿਲਹਾਲ ਇਸ ਸੰਬੰਧੀ ਜਾਂਚ ਹੋ ਰਹੀ ਹੈ|

Leave a Reply

Your email address will not be published. Required fields are marked *