ਕੈਲੀਫੋਰਨੀਆ ਹਵਾਈ ਸੈਨਾ ਅੱਡੇ ਤੋਂ ਸਪੇਸ ਐਕਸ ਨੇ 10 ਉਪਗ੍ਰਹਿ ਕੀਤੇ ਲਾਂਚ

ਲਾਸ ਏਂਜਲਸ, 26 ਜੂਨ (ਸ.ਬ.)  ਕੈਲੀਫੋਰਨੀਆ ਤੋਂ ਲਾਂਚ ਸਪੇਸ ਐਕਸ ਨੇ ਇਕ ਰਾਕੇਟ ਨਾਲ 10 ਸੰਚਾਰ ਉਪਗ੍ਰਹਾਂ ਨੂੰ ਉਨ੍ਹਾਂ ਦੇ ਪੰਧ ਵਿੱਚ ਸਥਾਪਿਤ ਕਰ ਦਿੱਤਾ| ਦੋ ਦਿਨ ਪਹਿਲਾਂ ਹੀ ਕੰਪਨੀ ਨੇ ਫਲੋਰਿਡਾ ਤੋਂ ਇਕ ਉਪਗ੍ਰਹਿ ਨੂੰ ਸਫਲ ਲਾਂਚ ਕੀਤਾ ਸੀ|
ਫਾਲਕਨ 9 ਰਾਕੇਟ ਨੂੰ ਕਲ ਪੱਛਮੀ ਲਾਸ ਏਂਜਲਸ ਦੇ ਵਾਂਡੋਨਬਰਗ ਹਵਾਈ ਸੈਨਾ ਅੱਡੇ ਤੋਂ ਬਹੁਤ ਘੱਟ ਧੁੰਦ ਦੀ ਸਥਿਤੀ ਵਿੱਚ 1:25 ਮਿੰਟ ਤੇ ਪੀ. ਡੀ. ਟੀ. ਤੇ ਲਾਂਚ ਕੀਤਾ ਗਿਆ| ਇਸ ਰਾਕੇਟ ਜ਼ਰੀਏ ਇਰਿਡਿਅਮ ਸੰਚਾਰ ਲਈ ਨਵੇਂ ਉਪਗ੍ਰਹਿ ਦਾ ਦੂਜਾ ਸੈਟ ਭੇਜਿਆ ਗਿਆ| ਇਹ ਉਪਗ੍ਰਹਿ ਨਵੀ ਪੀੜੀ ਦੇ ਉਪਗ੍ਰਹਿ ਸਮੂਹਾਂ ਨਾਲ ਆਪਣੇ ਪੰਧ ਵਿੱਚ ਮੌਜੂਦ ਉਪਗ੍ਰਹਾਂ ਦੀ ਥਾਂ ਲੈਣਗੇ| ਸ਼ੁੱਕਰਵਾਰ ਨੂੰ ‘ਸਪੇਸ ਐਕਸ ਫਾਲਗਨ 9’ ਨੂੰ ਫਲੋਰਿਡਾ ਦੇ ਕੇਪ ਕੈਨਾਵੇਰਲ ਤੋਂ ਲਾਂਚ ਕੀਤਾ ਗਿਆ ਸੀ|

Leave a Reply

Your email address will not be published. Required fields are marked *