ਕੋਇਲੇ ਨਾਲ ਭਰੀ ਮਾਲਗੱਡੀ ਦੇ 2 ਡੱਬੇ ਪਟੜੀ ਤੋਂ ਉਤਰੇ, ਵੱਡੇ ਹਾਦਸੇ ਤੋਂ ਬਚਾਓ

ਟੋਹਾਨਾ, 22 ਮਾਰਚ (ਸ.ਬ.) ਦੇਰ ਰਾਤ ਬੀਜੇਆਰਆਈ ਤੋਂ ਕੋਇਲਾ ਭਰ ਕੇ ਸੂਰਤਗੜ੍ਹ ਲਈ ਜਾ ਰਹੀ ਮਾਲਗੱਡੀ ਦੇ ਟਰੈਕ ਬਦਲਦੇ ਸਮੇਂ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਹਾਦਸੇ ਕਾਰਨ ਗੱਡੀ ਦੇ ਗਾਰਡ ਦੇ ਡੱਬੇ ਸਮੇਤ 2 ਡੱਬੇ ਰੇਲ ਟਰੈਕ ਤੋਂ ਉਤਰ ਗਏ| ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਜੀਂਦ ਤੋਂ ਕਰਮਚਾਰੀ ਬੁਲਾ ਕੇ ਟਰੈਕ ਨੂੰ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ| ਗੱਡੀ ਦੀ ਰਫਤਾਰ ਘੱਟ ਹੋਣ ਦੇ ਕਾਰਨ ਗੱਡੀ ਪਲਟ ਜਾਣ ਤੋਂ ਬਚ ਗਈ| ਗੱਡੀ ਦੇ ਗਾਰਡ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਜੇਆਰਆਈ ਤੋਂ ਕੋਇਲਾ ਭਰ ਕੇ ਸੂਰਤਗੜ੍ਹ ਲੈ ਤੇ ਜਾ ਰਹੇ ਸਨ ਕਿ ਅਚਾਨਕ ਸਾਹਮਣੇ ਟਰੈਕ ਤੇ ਸ਼ਤਾਬਦੀ ਐਕਸਪ੍ਰੈਸ ਹੋਣ ਕਾਰਨ ਗੱਡੀ ਦਾ ਟਰੈਕ ਬਦਲਦੇ ਸਮੇਂ ਗੱਡੀ ਨੂੰ ਮੇਨ ਲਾਈਨ ਤੇ ਲਿਆਇਆ ਜਾ ਰਿਹਾ ਸੀ ਪਰ ਕਪਲਿੰਗ ਟੁੱਟ ਜਾਣ ਦੇ ਕਾਰਨ ਗਾਰਡ ਅਤੇ ਬਕਸ਼ਾ ਦਾ ਡੱਬਾ ਟਰੈਕ ਤੋਂ ਉਤਰ ਗਿਆ|
ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਰੇਲਵੇ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਗਈ| ਉਨ੍ਹਾਂ ਨੇ ਦੱਸਿਆ ਕਿ ਟਰੈਕ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *