‘ਕੋਕਾ ਕੋਲਾ’ ਵਲੋਂ ਸੋਸ਼ਲ ਮੀਡੀਆ ਦੇ ਇਸ਼ਤਿਹਾਰ 30 ਦਿਨਾਂ ਲਈ ਮੁਅੱਤਲ

ਨਵੀਂ ਦਿੱਲੀ, 27 ਜੂਨ (ਸ.ਬ.) ਵਿਸ਼ਵ ਦੀ ਪ੍ਰਮੁੱਖ ਸਾਫ਼ਟ ਡ੍ਰਿੰਕ ਕੰਪਨੀ ‘ਕੋਕਾ ਕੋਲਾ’ ਨੇ ਇੱਕ ਵੱਡਾ ਫੈਸਲਾ ਲਿਆ ਹੈ| ਕੰਪਨੀ ਨੇ ਅਗਲੇ 30 ਦਿਨਾਂ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਆਪਣੇ ਸਾਰੇ ਇਸ਼ਤਿਹਾਰਾਂ ਦੀ ਅਦਾਇਗੀ ਨੂੰ ਰੋਕ ਲਗਾ ਦਿੱਤੀ ਹੈ| ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਇਹ ਫੈਸਲਾ ਪੂਰੀ ਦੁਨੀਆ ਵਿੱਚ ਰੰਗਭੇਦ ਖਿਲਾਫ ਚੱਲ ਰਹੀ ਮੁਹਿੰਮ ਕਾਰਨ ਲਿਆ ਹੈ| ਹਾਲਾਂਕਿ ਕੰਪਨੀ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਅਸੀਂ ਇਸ਼ਤਿਹਾਰਬਾਜ਼ੀ ਨੂੰ ਰੋਕ ਹਾਂ ਪਰ ਅਧਿਕਾਰਤ ਬਾਈਕਾਟ ਵਿਚ ਸ਼ਾਮਲ ਨਹੀਂ ਹੋ ਰਹੇ|
ਦੁਨੀਆ ਭਰ ਵਿਚ ਆਪਣੇ ਸਾਫ਼ਟ ਡ੍ਰਿੰਕ ਕਾਰਨ ਮਸ਼ਹੂਰ ਕੰਪਨੀ ‘ਕੋਕਾ ਕੋਲਾ’ ਨੇ ਘੋਸ਼ਣਾ ਕੀਤੀ ਸੀ ਕਿ ਉਹ ਸੋਸ਼ਲ ਮੀਡੀਆ ਤੇ ਘੱਟੋ-ਘੱਟ 30 ਦਿਨਾਂ ਲਈ ਇਸ਼ਤਿਹਾਰਾਂ ਨੂੰ ਮੁਅੱਤਲ ਕਰ ਰਹੀ ਹੈ| ਕਿਉਂਕਿ ਕੰਪਨੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਨਸਲਵਾਦੀ ਸਮੱਗਰੀ ਨਾਲ ਕਿਵੇਂ ਨਜਿੱਠਣਾ ਹੈ ਇਸ ਤੇ ਕੰਮ ਕਰਨਾ ਚਾਹੁੰਦੀ ਹੈ| ਜਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਨਸਲਵਾਦੀ ਇਸ਼ਤਿਹਾਰਬਾਜ਼ੀ ਦਾ ਵਿਰੋਧ ਕੀਤਾ ਜਾ ਰਿਹਾ ਹੈ| ਇਹੀ ਕਾਰਨ ਹੈ ਕਿ ਕੰਪਨੀਆਂ ਆਪਣੇ ਵਿਗਿਆਪਨਾਂ ਤੇ ਰੋਕ ਲਗਾ ਰਹੀਆਂ ਹਨ ਅਤੇ ਆਪਣੇ ਬ੍ਰਾਂਡ ਦਾ ਨਾਮ ਬਦਲਣ ਤੇ ਮਜ਼ਬੂਰ ਹੋ ਗਈਆਂ ਹਨ|
ਕੋਕਾ-ਕੋਲਾ ਕੰਪਨੀ ਦੇ ਚੇਅਰਮੈਨ ਅਤੇ ਸੀਈਓ, ਜੇਮਜ਼ ਕਿਵਨੀ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਦੁਨੀਆਂ ਵਿਚ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਨਾ ਹੀ ਸੋਸ਼ਲ ਮੀਡੀਆ ਤੇ ਨਸਲਵਾਦ ਦੀ ਕੋਈ ਜਗ੍ਹਾ ਹੈ| ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੇ ਜਿਹੜੀਆਂ ਹੋਰ ਪ੍ਰਮੁੱਖ ਬ੍ਰਾਂਡਾਂ ਨੇ  ਨਫਰਤ ਭਰੀ ਸਮੱਗਰੀ ਨਾਲ ਨਜਿੱਠਣ ਲਈ ਤਬਦੀਲੀਆਂ ਲਈ ਬਾਈਕਾਟ ਕੀਤਾ ਹੈ| ਉਨ੍ਹਾਂ ਨੂੰ ਵਧੇਰੇ ਜਵਾਬਦੇਹੀ ਅਤੇ ਪਾਰਦਰਸ਼ਤਾ ਅਪਣਾਉਣ ਦੀ ਜ਼ਰੂਰਤ ਹੈ|

Leave a Reply

Your email address will not be published. Required fields are marked *