ਕੋਟਕ ਬੈਂਕ ਦਾ ਪ੍ਰਬੰਧਕ ਗ੍ਰਿਫਤਾਰ

ਨਵੀਂ ਦਿੱਲੀ, 28 ਦਸੰਬਰ (ਸ.ਬ.) ਪਰਿਵਰਤਨ ਡਾਇਰੈਕਟੋਰੇਟ (ਈ.ਡੀ.) ਨੇ ਨੋਟਬੰਦੀ ਦੇ ਬਾਅਦ 9 ਕਥਿਤ ਫਰਜ਼ੀ ਬੈਂਕ ਖਾਤਿਆਂ ਵਿੱਚ 34 ਕਰੋੜ ਰੁਪਏ ਜਮ੍ਹਾ ਕੀਤੇ ਜਾਣ ਦੇ ਸੰਬੰਧੀ ਅਪਰਾਧਕ ਮੁਕੱਦਮੇ ਦੇ ਅਧੀਨ ਕੋਟਕ ਬੈਂਕ ਦੇ ਇਕ ਪ੍ਰਬੰਧਕ ਨੂੰ ਗ੍ਰਿਫਤਾਰ ਕੀਤਾ ਹੈ| ਏਜੰਸੀ ਨੇ ਇਸ ਸੰਬੰਧ ਵਿੱਚ ਦਰਜ ਧਨ ਸੋਧ ਦੇ ਮੁਕੱਦਮੇ ਦੀ ਜਾਂਚ ਦੇ ਅਧੀਨ ਇਹ ਗ੍ਰਿਫਤਾਰੀ ਕੀਤੀ ਹੈ| ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਕੋਟਕ ਬੈਂਕ ਦੀ ਕਸਤੂਬਾ ਗਾਂਧੀ ਮਾਰਗ ਸਥਿਤ ਬਰਾਂਚ ਦੇ ਪ੍ਰਬੰਧਕ ਨੂੰ ਬੀਤੀ ਦੇਰ ਰਾਤ ਪੁੱਛ-ਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ| ਉਨ੍ਹਾਂ ਕਿਹਾ ਕਿ ਪ੍ਰਬੰਧਕ ਨੂੰ ਧਨ ਸੋਧ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ|
ਈ.ਡੀ. ਨੇ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਇਸ ਸੰਬੰਧ ਵਿੱਚ ਦਰਜ ਸ਼ਿਕਾਇਤ ਤੇ ਨੋਟਿਸ ਲੈਂਦੇ ਹੋਏ ਧਨ ਸੋਧ ਕਾਨੂੰਨ ਦੇ ਅਧੀਨ ਸ਼ਿਕਾਇਤ ਦਰਜ ਕੀਤੀ ਹੈ| ਪੁਲੀਸ ਨੇ ਉਕਤ ਬੈਂਕ ਦੇ ਨਵਾਂ ਬਾਜ਼ਾਰ ਸ਼ਾਖਾ ਵਿੱਚ ਕਥਿਤ ਤੌਰ ਤੇ 9 ਫਰਜ਼ੀ ਬੈਂਕ ਖਾਤਿਆਂ ਵਿੱਚ 34 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਦੋਸ਼ ਵਿੱਚ ਪਿਛਲੇ ਹਫਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ| ਬੈਂਕ ਦੇ ਇਕ ਬੁਲਾਰੇ ਨੇ ਉਦੋਂ ਬਿਆਨ ਜਾਰੀ ਕਰ ਕਿਹਾ ਸੀ ਕਿ ਉਹ ਪੁਸ਼ਟੀ ਕਰਦਾ ਹੈ ਕਿ ਉਸ ਕੋਲੋਂ ਸੰਬੰਧਤ ਅਥਾਰਟੀ ਨੂੰ ਲਗਾਤਾਰ ਜ਼ਰੂਰੀ ਰਿਪੋਰਟ ਭੇਜਣ ਵਾਲੀ ਪ੍ਰਣਾਲੀ ਮੌਜੂਦ ਹੈ ਅਤੇ ਉਸ ਵਿੱਚ ਇਹ ਖਾਤੇ ਵੀ ਸ਼ਾਮਲ ਹਨ| ਬੁਲਾਰੇ ਨੇ ਕਿਹਾ ਸੀ ਕਿ ਬੈਂਕ ਨੇ ਕੋਈ ਵੀ ਫਰਜ਼ੀ ਖਾਤਾ ਹੋਣ ਤੋਂ ਇਨਕਾਰ ਕੀਤਾ ਹੈ| ਬੈਂਕ ਜਾਂਚ ਏਜੰਸੀਆਂ ਨੂੰ ਪੜਤਾਲ ਵਿੱਚ ਪੂਰਨ ਸਹਿਯੋਗ ਕਰ ਰਿਹਾ ਹੈ|

Leave a Reply

Your email address will not be published. Required fields are marked *